ਲੰਮੇ ਸਮੇਂ ਮਗਰੋਂ ਕੂਲ ਲੁੱਕ ‘ਚ ਦਿਸੇ ਰਾਹੁਲ ਗਾਂਧੀ

ਲੰਮੇ ਸਮੇਂ ਮਗਰੋਂ ਕੂਲ ਲੁੱਕ ‘ਚ ਦਿਸੇ ਰਾਹੁਲ ਗਾਂਧੀ

ਲੰਬੇ ਸਮੇਂ ਬਾਅਦ ਰਾਹੁਲ ਗਾਂਧੀ ਇੱਕ ਵਾਰ ਫਿਰ ਕੂਲ ਲੁੱਕ ਵਿੱਚ ਨਜ਼ਰ ਆਏ ਹਨ। ਉਹ ਭਾਰਤ ਜੋੜੋ ਟੂਰ ਦੌਰਾਨ ਲੰਬੇ ਵਾਲ ਅਤੇ ਦਾੜ੍ਹੀ ਵਿੱਚ ਨਜ਼ਰ ਆ ਰਹੇ ਸਨ। ਹੁਣ ਉਨ੍ਹਾਂ ਨੇ ਵਾਲ ਕਟਵਾ ਲਏ ਹਨ ਅਤੇ ਦਾੜ੍ਹੀ ਵੀ ਟ੍ਰਿਮ ਕਰਵਾ ਲਈ ਹੈ। ਉਨ੍ਹਾਂ ਦਾ ਕੂਲ ਲੁੱਕ ਸਾਹਮਣੇ ਆ ਗਿਆ ਹੈ। ਉਨ੍ਹਾਂ ਨੂੰ ਲੰਡਨ ਵਿੱਚ ਕੋਟ ਪੈਂਟ ਅਤੇ ਛੋਟੀ ਦਾੜ੍ਹੀ ਅਤੇ ਵਾਲਾਂ ਵਿੱਚ ਦੇਖਿਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਤਸਵੀਰ ਦੀ ਚਰਚਾ ਹੋ ਰਹੀ ਹੈ।

ਰਾਹੁਲ ਗਾਂਧੀ ਅੱਜਕਲ੍ਹ ਬ੍ਰਿਟੇਨ ਦੇ ਦੌਰੇ ‘ਤੇ ਹਨ। ਇੱਥੇ ਰਾਹੁਲ ਗਾਂਧੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਕੋਟ ਅਤੇ ਪੈਂਟ ਪਾਈ ਹੋਈ ਹੈ। ਇਸ ਤੋਂ ਇਲਾਵਾ ਟਾਈ ਵੀ ਲਾਈ ਹੋਈ ਹੈ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਦਾੜ੍ਹੀ ਕਾਫੀ ਵਧ ਗਈ ਸੀ। ਇਸ ਸਬੰਧੀ ਉਨ੍ਹਾਂ ਨੂੰ ਕਈ ਵਾਰ ਪੁੱਛਿਆ ਵੀ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸਫੈਦ ਟੀ-ਸ਼ਰਟ ਵੀ ਚਰਚਾ ‘ਚ ਰਹੀ। ਪੂਰੀ ਯਾਤਰਾ ਦੌਰਾਨ ਉਹ ਬੇਹੱਦ ਸਾਦੇ ਪਹਿਰਾਵੇ ‘ਚ ਹੀ ਨਜ਼ਰ ਆਏ। ਕਾਫੀ ਸਮੇਂ ਬਾਅਦ ਉਹ ਇਸ ਲੁੱਕ ‘ਚ ਨਜ਼ਰ ਆਏ ਹਨ।

                     Image

ਦੱਸ ਦਈਏ ਕਿ ਰਾਹੁਲ ਗਾਂਧੀ ਕੈਂਬ੍ਰਿਜ ‘ਚ ‘ਲਰਨਿੰਗ ਟੂ ਲਿਸਨ ਇਨ ਦ 21ਵੀਂ ਸੈਂਚੁਰੀ’ ਵਿਸ਼ੇ ‘ਤੇ ਭਾਸ਼ਣ ਦੇਣਗੇ। ਉਹ ਭਾਰਤੀ ਡਾਇਸਪੋਰਾ ਨਾਲ ਵੀ ਗੱਲਬਾਤ ਕਰਨਗੇ। ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ ਦੌਰਾਨ ਕਈ ਵਾਰ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਪਹਿਰਾਵੇ ਅਤੇ ਲੁੱਕ ਨੂੰ ਲੈ ਕੇ ਸਵਾਲ ਵੀ ਪੁੱਛੇ ਗਏ ਸਨ। ਕਈ ਲੋਕ ਰਾਹੁਲ ਗਾਂਧੀ ਦੀ ਦਾੜ੍ਹੀ ਵਾਲੇ ਲੁੱਕ ਵਿੱਚ ਪੀਐਮ ਮੋਦੀ ਨਾਲ ਤੁਲਨਾ ਕਰਨ ਲੱਗੇ। ਲੋਕਾਂ ਨੇ ਕਿਹਾ ਕਿ ਉਹ ਪੀਐਮ ਮੋਦੀ ਦੀ ਨਕਲ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵੀ ਕੋਵਿਡ ਦੌਰਾਨ ਲੰਬੇ ਸਮੇਂ ਤੱਕ ਵੱਡੀ ਦਾੜ੍ਹੀ ਰੱਖੀ ਸੀ।

ਰਾਹੁਲ ਗਾਂਧੀ ਨੇ ਟੀ-ਸ਼ਰਟ ਬਾਰੇ ਕਿਹਾ ਸੀ ਕਿ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਨੂੰ ਠੰਡ ਵਿੱਚ ਵੀ ਕੱਪੜੇ ਨਹੀਂ ਮਿਲਦੇ। ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਜਦੋਂ ਯਾਤਰਾ ਜੰਮੂ-ਕਸ਼ਮੀਰ ਪਹੁੰਚੀ ਤਾਂ ਬਰਫਬਾਰੀ ਦੌਰਾਨ ਰਾਹੁਲ ਗਾਂਧੀ ਨੇ ਕੋਟ ਪਹਿਨਿਆ। ਫਿਰ ਉਨ੍ਹਾਂ ਨੇ ਭੈਣ ਪ੍ਰਿਅੰਕਾ ਨਾਲ ਗੁਲਮਰਗ ਵਿੱਚ ਸਕੀਇੰਗ ਦਾ ਆਨੰਦ ਲਿਆ। ਹੁਣ ਉਹ ਸੱਤ ਦਿਨਾਂ ਦੇ ਦੌਰੇ ‘ਤੇ ਬ੍ਰਿਚੇਨ ਪਹੁੰਚ ਗਏ ਹਨ।