ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਮਕਬੂਲੀਅਤ ਵਾਲੇ ਮੁਖ ਮੰਤਰੀ

ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਮਕਬੂਲੀਅਤ ਵਾਲੇ ਮੁਖ ਮੰਤਰੀ

ਪੰਜਾਬ ਵਿਚ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਸਰਕਾਰ ਹੀ ਇਕ ਐਸੀ ਸਰਕਾਰ ਹੈ ਜਿਹੜੀ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਭਗਵੰਤ ਮਾਨ ਦੀ ਮਕਬੂਲੀਅਤ ਪੰਜਾਬ ਵਿਚ ਦਿਨ ਬ ਦਿਨ ਵੱਧ ਰਹੀ ਹੈ।  ਮੈਂ ਆਪਣੇ ਪਿਛਲੇ 42 ਸਾਲ ਦਾ ਪੱਤਰਕਾਰੀ ਜੀਵਨ ਵਿਚ ਅਜਿਹੀ ਸਰਕਾਰ ਨਹੀਂ ਦੇਖੀ ਜੋ ਪੰਜਾਬ ਦੇ ਸਾਰੇ ਵਰਗਾਂ ਦਾ ਭਲਾ ਸੋਚ ਰਹੀ ਹੈ।  ਮੈਂ ਪਿਛਲੇ 42 ਸਾਲ ਤੋਂ ਕੈਨੇਡਾ ਵਿਸ਼ ਰੇਡੀਓ ਟੀ ਵੀ ਅਤੇ ਅਖਬਾਰ ਦੇ ਮਾਧਿਅਮ ਨਾਲ ਪੱਤਰਕਾਰੀ ਕਰ ਰਿਹਾ ਹਾਂ ਅਤੇ ਪੰਜਾਬ ਵਿਚ ਲੋਕਾਂ ਵਿਚ ਵੀ ਵਿਚਰਦਾ ਹਾਂ।  ਮੈਂ ਇਸ ਦੌਰਾਨ ਕੀ ਮੁਖ ਮੰਤਰੀ ਦੇਖੇ ਹਨ ਅਤੇ ਉਨ੍ਹਾਂ ਦਾ ਕੰਮ ਕਾਜ ਕਰਨ ਦਾ ਤਰੀਕਾ ਨੇੜਿਓਂ ਦੇਖਿਆ ਹੈ ਪਾਰ ਮੇਰਾ ਆਪਣਾ ਵਿਸ਼ਲੇਸ਼ਣ ਹੈ ਕਿ ਭਗਵੰਤ ਮਾਨ ਦਾ ਕੰਮ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ।

ਅੱਜ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ। ਨਾਲ ਹੀ ਬਿਜਲੀ ਬੋਰਡ ਨੂੰ ਵੀ ਕੋਈ ਘਾਟਾ ਨਹੀਂ ਪੈਣ ਦਿੱਤਾ। ਨਾਲ ਹੀ, ਖੇਤਾਂ ’ਚ ਲਗਾਤਾਰ ਬਿਜਲੀ ਸਪਲਾਈ ਹੋ ਰਹੀ ਹੈਪਹਿਲਾਂ 8 ਘੰਟੇ ਬਿਜਲੀ ਕੱਟ ਲੱਗਦੇ ਸਨ, ਅੱਜ ਉਹ ਸਥਿਤੀ ਨਹੀਂ ਹੈ। ਨਾਲ ਹੀ, ਝੋਨੇ ਦੀ ਬਿਜਾਈ ਦੌਰਾਨ 12 ਤੋਂ 14 ਘੰਟੇ ਬਿਜਲੀ ਸਪਲਾਈ ਲਗਾਤਾਰ ਦਿੱਤੀ ਜਾ ਰਹੀ ਹੈ। ਝਾਰਖੰਡ ’ਚ ਕੋਲਾ ਖਾਨ ’ਚ 70 ਲੱਖ ਮਿਲੀਅਨ ਟਨ ਕੋਲੇ ਦਾ ਉਤਪਾਦਨ ਹੁੰਦਾ ਹੈਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਆਪਣੇ ਚਹੇਤਿਆਂ ਨੂੰ ਕੋਲੇ ਦੀ ਸਪਲਾਈ ਕਰਦੀਆਂ ਰਹੀਆਂ ਹਨ ਪਰ ਮਾਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਟ ਵੀ ਖਰੀਦਿਆ ਹੈ।ਹੁਣ ਇੰਡਸਟਰੀ ’ਚ ਵੀ ਬਿਜਲੀ ਸਸਤੀ ਕੀਤੀ ਜਾਵੇਗੀ, ਤਾਂ ਕਿ ਪੰਜਾਬ ’ਚ ਇੰਡਸਟਰੀ ਨੂੰ ਹੁਲਾਰਾ ਮਿਲ ਸਕੇ ਹੁਣ ਆਪਣਾ ਕੋਲਾ ਹੋਣ ਨਾਲ ਬਿਜਲੀ ਸਸਤੀ ਮਿਲਣੀ ਸ਼ੁਰੂ ਹੋ ਗਈ ਹੈ। ਸਰਕਾਰ ਨੇ 1100 ਮੈਗਾਵਾਟ ਦੇ ਸੋਲਰ ਪਾਵਰ ਦਾ ਸੌਦਾ ਕੀਤਾ ਹੈ, ਜੋ 2.76 ਪੈਸੇ ਰੇਟ ’ਤੇ ਮਿਲ ਰਿਹਾ ਸੀ, ਪਰ ਉਸ ’ਚ ਅਸੀਂ ਰੇਟ ਘਟਾਏ, ਜਿਸ ’ਚ ਇਕ ਸਾਲ ਦੇ ਅੰਦਰ 300 ਕਰੋੜ ਰੁਪਏ ਦੀ ਬੱਚਤ ਹੋਣ ਵਾਲੀ ਹੈ, ਜਿਸ ਨੂੰ ਸੂਬੇ ਦੇ ਵਿਕਾਸ ’ਤੇ ਖਰਚਿਆ ਜਾਵੇਗਾ। ਸਰਕਾਰ ਲੋਕਾਂ ਦਾ ਪੈਸਾ ਬਚਾ ਕੇ ਖਜ਼ਾਨੇ ’ਚ ਲਿਆ ਕੇ ਲੋਕਾਂ ਦੇ ਵਿਕਾਸ ’ਤੇ ਹੀ ਲਗਾ ਰਹੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਸਾਰੇ ਵਿਧਾਇਕਾਂ ਦੀ ਇਕ ਪੈਨਸ਼ਨ ਕੀਤੀ ਗਈ, ਉਸ ਤੋਂ ਬਾਅਦ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ, ਇਸ ਤੋਂ ਬਾਅਦ ਬਿਜਲੀ ਮੁਫਤ ਦਿੱਤੀ ਗਈ, ਇਸ ਤੋਂ ਬਾਅਦ ਤੀਰਥ ਯਾਤਰਾ ਦਾ ਪੋ੍ਰਗਰਾਮ ਸ਼ੁਰੂ ਕੀਤਾ ਗਿਆ, ਇਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਬਣਾਈ ਗਈ, ਜਿਸ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ।ਪੰਜਾਬ ’ਚ ਰੋਜ਼ਾਨਾ 14 ਮੌਤਾਂ ਹੋ ਰਹੀਆਂ ਹਨ, ਇਕ ਮਹੀਨੇ ’ਚ 510, ਸਾਲ ’ਚ 6000 ਤੋਂ ਵੱਧ ਮੌਤਾਂ ਹੁੰਦੀਆਂ ਹਨ, ਜਿਸ ’ਤੇ ਇਕ ਮੀਟਿੰਗ ਬੁਲਾ ਕੇ ਫੈਸਲਾ ਲਿਆ ਗਿਆ ਕਿ ਸੜਕ ਸੁਰੱਖਿਆ ਫੋਰਸ ਬਣਾਈ ਜਾਵੇ, ਜਿਸ ’ਚ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ’ਚ ਸੜਕ ਸੁਰੱਖਿਆ ਫੋਰਸ ਹੈ,ਝੋਨੇ ਦੀ ਬਿਜਾਈ ਲਈ 4 ਜ਼ੋਨ ਬਣਾਏ ਤਾਂ ਜੋ ਸਭ ਨੂੰ ਬਿਜਲੀ ਆਸਾਨੀ ਨਾਲ ਮਿਲੇ, ਲੇਬਰ ਦੀ ਸਮੱਸਿਆ ਨਾ ਆਵੇ, ਪੰਜਾਬ ਦੇ ਪਿੰਡਾਂ ਵਿਚ ਰਜਬਾਹਿਆਂ ਨੂੰ ਦੁਬਾਰਾ ਸ਼ੁਰੂ ਕੀਤਾ, ਖੇਤਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਹੈ ਅਤੇ ਲੋਕਾਂ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ । ਨਹਿਰੀ ਪਾਣੀ 32 ਫੀਸਦੀ ਤੋਂ ਵਧ ਕੇ 52 ਫੀਸਦੀ ਹੋ ਗਿਆ ਹੈ। ਸਰਕਾਰ ਦਾ ਇਰਾਦਾ ਇਸਨੂੰ 70 ਫੀਸਦੀ ’ਤੇ ਲਿਜਾਣ ਦਾ ਹੈ । ਇਸ ਨਾਲ ਜਿੱਥੇ ਜ਼ਮੀਨੀ ਪੱਧਰ ’ਤੇ ਪਾਣੀ ਦਾ ਲੇਵਲ ਮੈਨਟੇਨ ਹੋਵੇਗਾ ਉਥੇ ਬਿਜਲੀ ਦੀ ਵੀ ਬਚਤ ਹੋਵੇਗੀ।

 

 

ਜੋਗਿੰਦਰ ਬਾਸੀ
ਮੁੱਖ ਸੰਪਾਦਕ