ਹਾਰਟ ਅਟੈਕ ਨਾਲ AICC ਦੇ ਸੈਕ੍ਰੇਟਰੀ ਸੂਰਜ ਹੇਗੜੇ ਦੀ ਹੋਈ ਮੌਤ, ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਹਾਰਟ ਅਟੈਕ ਨਾਲ AICC ਦੇ ਸੈਕ੍ਰੇਟਰੀ ਸੂਰਜ ਹੇਗੜੇ ਦੀ ਹੋਈ ਮੌਤ, ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕ੍ਰੇਟਰੀ ਅਤੇ ਕਰਨਾਟਕ ਸਰਕਾਰ ਦੀ ਗਾਰੰਟੀ ਸੰਮਤੀ ਦੇ ਉਪ ਪ੍ਰਧਾਨ ਸੂਰਜ ਹੇਗੜੇ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ ਲਗਭਗ 55 ਸਾਲ ਦੇ ਸਨ ਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋਈ ਹੈ।

ਹੇਗੜੇ ਜੋ ਕਿ ਇੰਡੀਅਨ ਯੂਥ ਕਾਂਗਰਸ ਦੇ ਸਾਬਕਾ ਇੰਚਾਰਜ ਸਨ, ਸਾਬਕਾ ਮੁੱਖ ਮੰਤਰੀ ਦੇਵਰਾਜ ਉਰਸ ਦੇ ਪੋਤੇ ਵੀ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਕਰਨਾਟਕ ਸੀਐੱਮ ਡੀਕੇ ਸ਼ਿਵਕੁਮਾਰ, ਲੋਕ ਸਭਾ ਤੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸ਼ਰਧਾਂਜਲੀ ਦਿੱਤੀ ਹੈ। ਸੂਰਜ ਹੇਗੜੇ ਦੇ ਦੇਹਾਂਤ ਦੀ ਖਬਰ ਨਾਲ ਕਾਂਗਰਸ ਸੰਗਠਨ ਵਿਚ ਸੋਕ ਦੀ ਲਹਿਰ ਦੌੜ ਗਈ। ਸੂਰਜ ਹੇਗੜੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਯੁਵਾ ਕਾਂਗਰਸ ਤੋਂ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਤੱਕ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲੀਆਂ ਸਨ। ਸਿਆਸਤ ਵਿਚ ਉਨ੍ਹਾਂ ਦੀ ਪਛਾਣ ਇਕ ਮਿਹਨਤ, ਸਹਿਜ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇਤਾ ਵਜੋਂ ਹੁੰਦੀ ਸੀ।

ਰਾਹੁਲ ਗਾਂਧੀ ਨੇ ਸੂਰਜ ਹੇਗੜੇ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਸੂਰਜ ਹੇਗੜੇ ਕਾਂਗਰਸ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਰੱਕਦੇ ਸਨ ਤੇ ਉਨ੍ਹਾਂ ਨੇ ਆਪਣਾ ਜੀਵਨ ਸੰਗਠਨ ਨੂੰ ਮਜ਼ਬੂਤ ਬਣਾਉਣ ਵਿਚ ਲਗਾਇਆ। ਉਨ੍ਹਾਂ ਨੇ ਕਈ ਅਜਿਹੇ ਯੁਵਾ ਨੇਤਾਵਾਂ ਨੂੰ ਮਾਰਗਦਰਸ਼ਨ ਦਿੱਤਾ ਜੋ ਅੱਜ ਕਾਂਗਰਸ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦਾ ਦੇਹਾਂਤ ਕਾਂਗਰਸ ਪਰਿਵਾਰ ਲਈ ਅਜਿਹਾ ਘਾਟਾ ਹੈ ਜਿਸ ਦੀ ਭਰਪਾਈ ਕਰਨਾ ਆਸਾਨ ਨਹੀਂ ਹੋਵੇਗਾ।