ਕੁਝ ਦਿਨ ਪਹਿਲਾਂ ਕੈਨੇਡਾ ''ਚ ਝੀਲ ''ਚ ਡੁੱਬਣ ਕਾਰਨ ਮਾਰੇ ਗਏ ਨੌਜਵਾਨ ਦੀ ਘਰ ਪੁੱਜੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ

ਕੁਝ ਦਿਨ ਪਹਿਲਾਂ ਕੈਨੇਡਾ ''ਚ ਝੀਲ ''ਚ ਡੁੱਬਣ ਕਾਰਨ ਮਾਰੇ ਗਏ ਨੌਜਵਾਨ ਦੀ ਘਰ ਪੁੱਜੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ

ਬੀਤੇ ਦਿਨੀਂ ਓਂਟਾਰੀਓ ਕੈਨੇਡਾ ਦੇ ਟਾਊਨ ਪੋਰਟ ਪੈਰੀਂ ਵਿਖੇ ਝੀਲ 'ਚ ਡੁੱਬਣ ਕਾਰਨ ਮਾਰੇ ਗਏ ਇਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਆਕਾਸ਼ਦੀਪ ਸਿੰਘ (27) ਦੀ ਲਾਸ਼ ਟਾਂਡਾ ਉੜਮੁੜ ਨਾਲ ਸਬੰਧਤ ਉਸ ਦੇ ਪਿੰਡ ਸੀਕਰੀ ਵਿਖੇ ਪਹੁੰਚੀ। ਦੱਸਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਆਕਾਸ਼ਦੀਪ ਸਿੰਘ ਕੈਨੇਡਾ ਵਿਚ ਪੱਕਾ ਹੋਇਆ ਸੀ ਅਤੇ ਪੱਕੇ ਹੋਣ ਦਾ ਜਸ਼ਨ ਮਨਾਉਣ ਲਈ ਉਹ ਆਪਣੇ ਦੋਸਤਾਂ ਨਾਲ ਝੀਲ 'ਤੇ ਗਿਆ ਸੀ ਕਿ ਇਹ ਮੰਦਭਾਗੀ ਘਟਨਾ ਵਾਪਰ ਗਈ, ਜਿਸ ਵਿੱਚ ਆਕਾਸ਼ਦੀਪ ਮੌਤ ਦਾ ਸ਼ਿਕਾਰ ਹੋ ਗਿਆ। ਜਿਵੇਂ ਹੀ ਆਕਾਸ਼ਦੀਪ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ।

       Image

ਪਰਿਵਾਰ ਦੇ ਇਕਲੌਤੇ ਪੁੱਤਰ ਆਕਾਸ਼ਦੀਪ ਦੀ ਲਾਸ਼ ਪਿੰਡ ਪਹੁੰਚਦਿਆਂ ਹੀ ਜਿੱਥੇ ਪੂਰੇ ਪਿੰਡ ਵਿੱਚ ਸੋਗ ਮਾਹੌਲ ਸੀ, ਉਥੇ ਹੀ ਉਸ ਦੀ ਮਾਤਾ ਜਤਿੰਦਰ ਕੌਰ, ਬਜ਼ੁਰਗ ਨਾਨਾ ਰੇਸ਼ਮ ਸਿੰਘ, ਨਾਨੀ ਮਹਿੰਦਰ ਕੌਰ ਅਤੇ ਹੋਰ ਸਕੇ-ਸੰਬੰਧੀ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਰਿਹਾ ਸੀ। ਆਕਾਸ਼ਦੀਪ ਦੇ ਅੰਤਿਮ ਸੰਸਕਾਰ ਵਿੱਚ ਜਿੱਥੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਪਰਿਵਾਰ ਨਾਲ ਨਾਲ ਗਹਿਰੇ ਹਮਦਰਦੀ ਦਾ ਪ੍ਰਗਟਾਵਾ ਕੀਤਾ, ਉਥੇ ਹੀ ਇਸ ਦੁੱਖ਼ ਦੀ ਘੜੀ ਵਿੱਚ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਉਨ੍ਹਾਂ ਦੀ ਟੀਮ ਨੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ।