- Updated: December 06, 2023 05:38 PM
100 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਅਮਨਦੀਪ ਸਕੋਡਾ ਵਿਰੁਧ ਕਾਰਵਾਈ ਕਰਦਿਆਂ ਫਾਜ਼ਿਲਕਾ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿਤਾ ਹੈ। ਪੁਲਿਸ ਨੇ ਉਸ ਦੀ ਸੂਚਨਾ ਦੇਣ ਵਾਲੇ ਲਈ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਅਮਨਦੀਪ ਸਕੋਡਾ ਵਿਰੁਧ ਪੰਜਾਬ ਭਰ ਵਿਚ 34 ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ 19 ਇਕੱਲੇ ਫਿਰੋਜ਼ਪੁਰ ਵਿਚ ਹਨ। 24 ਮਾਮਲਿਆਂ ਵਿਚ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸਕੋਡਾ ਨੂੰ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਨੋਟਿਸ ਵਿਚ ਸਕੋਡਾ ਨੂੰ “ਪੰਜਾਬ ਵਿਚ ਮੋਸਟ ਵਾਂਟੇਡ” ਦਸਿਆ ਹੈ ਅਤੇ ਮੁਖਬਰ ਦੀ ਪਛਾਣ ਗੁਪਤ ਰੱਖਣ ਦਾ ਵਾਅਦਾ ਕੀਤਾ ਹੈ।
ਫਾਜ਼ਿਲਕਾ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਸਕੋਡਾ ਦੀ ਭਾਲ ਵਿਚ ਹੈ। ਢੇਸੀ ਨੇ ਕਿਹਾ, “ਉਸ ਦੀ ਜਾਇਦਾਦ ਕੁਰਕ ਕਰਵਾਉਣ ਅਤੇ ਉਸ ਵਿਰੁਧ ਲੁਕਆਊਟ ਸਰਕੂਲਰ ਜਾਰੀ ਕਰਨ ਦੀ ਕਾਰਵਾਈ ਚੱਲ ਰਹੀ ਹੈ।