ਪੰਜਾਬ ਵਾਸੀਆਂ ਲਈ ਸਿਹਤ ਮੰਤਰੀ ਦਾ ਦਾਅਵਾ- "ਹੁਣ ਐਪ ‘ਤੇ ਮਿਲੇਗੀ ਐਂਬੂਲੈਂਸ ਬੁਕਿੰਗ ਤੋਂ ਲੈ ਕੇ ਹਸਪਤਾਲ ਦੀ ਜਾਣਕਾਰੀ"

ਪੰਜਾਬ ਵਾਸੀਆਂ ਲਈ ਸਿਹਤ ਮੰਤਰੀ ਦਾ ਦਾਅਵਾ-

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੁਣ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਤੋਂ 2000 ਐਂਬੂਲੈਂਸਾਂ ਨੂੰ ਜੋੜ ਕੇ ਇਕ ਐਪ ਜ਼ਰੀਏ ਇਨ੍ਹਾਂ ਨੂੰ ਕੁਨੈਕਟ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਇਸ ਤੋਂ ਐਂਬੂਲੈਂਸ ਬੁੱਕ ਕਰ ਸਕੇਗਾ।

                                                               Image

ਉਨ੍ਹਾਂ ਦੱਸਿਆ ਕਿ ਐਪ ਤੋਂ ਇਸ ਦੀ ਜਾਣਕਾਰੀ ਵੀ ਮਿਲੇਗੀ ਕਿ ਮਰੀਜ਼ ਦੇ ਨਜ਼ਦੀਕ ਕਿਹੜਾ-ਕਿਹੜਾ ਹਸਪਤਾਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਛੋਟੇ-ਵੱਡੇ ਸਾਰੇ ਹਸਪਤਾਲਾਂ 'ਚ 24 ਘੰਟੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਾਉਣ ਲਈ ਕਦਮ ਚੁੱਕੇ ਗਏ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਨੂੰ 2 ਹਿੱਸਿਆਂ 'ਚ ਵੰਡਿਆ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਉਚਿਤ ਇਲਾਜ ਮਿਲ ਸਕੇ। ਇਸ ਲਈ ਲੋੜ ਮੁਤਾਬਕ ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾਵੇਗੀ।