‘ਸ਼ੁਰੂ ਤੁਸੀਂ ਕੀਤੀ, ਖਤਮ ਅਸੀਂ ਕਰਾਂਗੇ…’ — ਅਮਰੀਕਾ ਵੱਲੋਂ ਈਰਾਨ ਨੂੰ ਸਿੱਧੀ ਚੇਤਾਵਨੀ

‘ਸ਼ੁਰੂ ਤੁਸੀਂ ਕੀਤੀ, ਖਤਮ ਅਸੀਂ ਕਰਾਂਗੇ…’ — ਅਮਰੀਕਾ ਵੱਲੋਂ ਈਰਾਨ ਨੂੰ ਸਿੱਧੀ ਚੇਤਾਵਨੀ

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲਿਆਂ ਦੇ ਤੀਜੇ ਦਿਨ ਅਮਰੀਕਾ ਦੇ ਵਾਰ ਸੈਕਟਰੀ ਪੀਟ ਹੇਗਸੇਥ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਜੰਗ ਦੀ ਸ਼ੁਰੂਆਤ ਅਮਰੀਕਾ ਨੇ ਨਹੀਂ ਕੀਤੀ ਸੀ, ਪਰ ਇਸ ਨੂੰ ਖਤਮ ਅਮਰੀਕਾ ਹੀ ਕਰੇਗਾ। ਹੇਗਸੇਥ ਅਨੁਸਾਰ, ਜਿਸ ਸ਼ਾਸਨ ਨੇ 'ਅਮਰੀਕਾ ਮੁਰਦਾਬਾਦ' ਅਤੇ 'ਇਜ਼ਰਾਈਲ ਮੁਰਦਾਬਾਦ' ਦੇ ਨਾਅਰੇ ਲਗਾਏ ਸਨ, ਆਖ਼ਰਕਾਰ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਹੈ।

ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਵਾਈ ਹਮਲਾ 
ਵਾਰ ਸੈਕਟਰੀ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ 'ਤੇ 'ਆਪ੍ਰੇਸ਼ਨ ਐਪਿਕ ਫਿਊਰੀ' (Operation Epic Fury) ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਇਸ ਨੂੰ ਇਤਿਹਾਸ ਦਾ ਸਭ ਤੋਂ ਖ਼ਤਰਨਾਕ, ਮੁਸ਼ਕਲ ਅਤੇ ਸਟੀਕ ਹਵਾਈ ਆਪ੍ਰੇਸ਼ਨ ਕਰਾਰ ਦਿੱਤਾ। ਹੇਗਸੇਥ ਨੇ ਇਲਜ਼ਾਮ ਲਗਾਇਆ ਕਿ ਪਿਛਲੇ 47 ਸਾਲਾਂ ਤੋਂ ਤੇਹਰਾਨ ਦੀ ਇਸਲਾਮਿਕ ਸਰਕਾਰ ਨੇ ਅਮਰੀਕਾ ਦੇ ਖਿਲਾਫ ਇੱਕਤਰਫਾ ਜੰਗ ਛੇੜੀ ਹੋਈ ਸੀ, ਜਿਸ ਵਿੱਚ ਅਮਰੀਕੀ ਲੋਕਾਂ ਦਾ ਖੂਨ ਵਹਾਇਆ ਗਿਆ ਅਤੇ ਦੂਤਾਵਾਸਾਂ 'ਤੇ ਹਮਲੇ ਕੀਤੇ ਗਏ।

 

#WATCH | On the Israel-Iran conflict, US Secretary of War Pete Hegseth says, "Under the direction and direct orders of President Donald J. Trump, the Department of War launched Operation Epic Fury, the most lethal, most complex, and most precise aerial operation in history. For… pic.twitter.com/YucJHDzaCD

— ANI (@ANI) March 2, 2026

ਈਰਾਨ ਦੇ ਪ੍ਰਮਾਣੂ ਇਰਾਦਿਆਂ 'ਤੇ ਸੱਟ 
ਅਮਰੀਕਾ ਨੇ ਸਾਫ਼ ਕਰ ਦਿੱਤਾ ਹੈ ਕਿ ਈਰਾਨ ਵਰਗੇ ਦੇਸ਼ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ। ਹੇਗਸੇਥ ਨੇ ਕਿਹਾ ਕਿ ਈਰਾਨ ਝੂਠ ਬੋਲ ਕੇ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਦੁਨੀਆ ਨੂੰ ਬਲੈਕਮੇਲ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਜੂਨ ਵਿੱਚ 'ਆਪ੍ਰੇਸ਼ਨ ਮਿਡਨਾਈਟ ਹੈਮਰ' ਨੇ ਉਨ੍ਹਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਮਲਬੇ ਵਿੱਚ ਬਦਲ ਦਿੱਤਾ ਸੀ, ਪਰ ਈਰਾਨ ਨੇ ਸ਼ਾਂਤੀਪੂਰਨ ਡੀਲ ਕਰਨ ਤੋਂ ਹੰਕਾਰ ਵਿੱਚ ਮਨ੍ਹਾ ਕਰ ਦਿੱਤਾ ਸੀ।

 

#WATCH | On the Israel-Iran conflict, US Secretary of War Pete Hegseth says, "President Trump has also been very consistent. Crazy regimes like Iran, hell-bent on prophetic Islamist delusions, cannot have nuclear weapons. Many have said it, but it takes guts to actually enforce… pic.twitter.com/tYrJhuQOQ6

— ANI (@ANI) March 2, 2026

 

ਈਰਾਨੀ ਲੀਡਰਸ਼ਿਪ ਦੀ ਹਾਰ 
ਹੇਗਸੇਥ ਅਨੁਸਾਰ, ਹੁਣ ਈਰਾਨੀ ਸਰਕਾਰ ਬਦਲ ਗਈ ਹੈ ਅਤੇ ਇਸ ਨਾਲ ਦੁਨੀਆ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੀ ਹਤਾਸ਼ਾ ਵਿੱਚ ਈਰਾਨੀ ਮਿਜ਼ਾਈਲਾਂ ਹੁਣ ਗੁਆਂਢੀ ਦੇਸ਼ਾਂ ਦੇ ਹੋਟਲਾਂ, ਹਵਾਈ ਅੱਡਿਆਂ ਅਤੇ ਰਿਹਾਇਸ਼ੀ ਇਲਾਕਿਆਂ 'ਤੇ ਅੰਨ੍ਹੇਵਾਹ ਹਮਲੇ ਕਰ ਰਹੀਆਂ ਹਨ, ਜੋ ਕਿ ਉਨ੍ਹਾਂ ਦੀ ਕਾਇਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਦੁਨੀਆ ਵਿੱਚ ਕਿਤੇ ਵੀ ਅਮਰੀਕੀਆਂ ਨੂੰ ਨਿਸ਼ਾਨਾ ਬਣਾਏਗਾ, ਤਾਂ ਅਮਰੀਕਾ ਬਿਨਾਂ ਕਿਸੇ ਹਿਚਕਿਚਾਹਟ ਦੇ ਉਸ ਨੂੰ ਮਾਰ ਮੁਕਾਏਗਾ।