UAE ‘ਚ ਫਸੇ Ammy Virk ਦੀ ਪਤਨੀ ਤੇ ਧੀ; ਅਦਾਕਾਰ ਨੇ Aam Aadmi Party ਪੰਜਾਬ ਦੇ ਜਨਰਲ ਸਕੱਤਰ ਨਾਲ ਫੋਨ ‘ਤੇ ਕੀਤੀ ਗੱਲਬਾਤ

UAE ‘ਚ ਫਸੇ Ammy Virk ਦੀ ਪਤਨੀ ਤੇ ਧੀ; ਅਦਾਕਾਰ ਨੇ Aam Aadmi Party ਪੰਜਾਬ ਦੇ ਜਨਰਲ ਸਕੱਤਰ ਨਾਲ ਫੋਨ ‘ਤੇ ਕੀਤੀ ਗੱਲਬਾਤ

ਇਜ਼ਰਾਈਲ ਤੇ ਅਮਰੀਕਾ ਦੇ ਈਾਰਨ ਖਿਲਾਫ ਛੇੜੇ ਯੁੱਧ ਨਾਲ ਖਾੜੀ ਦੇਸ਼ਾਂ ਵਿਚ ਹਾਲਾਤ ਵਿਗੜੇ ਹਨ। ਇਸ ਨਾਲ ਵੱਡੀ ਗਿਣਤੀ ਵਿਚ ਭਾਰਤੀ ਵੀ ਦੁਬਈ, ਕਤਰ, ਦੋਹਾ, ਯੂਏਈ ਵਿਚ ਫਸ ਗਏ ਹਨ। ਇਸੇ ਦਰਮਿਆਨ ਖਬਰ ਆ ਰਹੀ ਹੈ ਕਿ ਪੰਜਾਬੀ ਅਦਾਕਾਰ ਐਮੀ ਵਿਰਕ ਦੀ ਪਤਨੀ ਤੇ ਉਨ੍ਹਾਂ ਦੀ 6 ਸਾਲ ਧੀ ਦੁਬਈ ਵਿਚ ਫਸ ਗਈ ਹੈ।

ਇਸ ਨੂੰ ਲੈ ਕੇ ਅਦਾਕਾਰ ਐਮੀ ਵਿਰਕ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿਚ ਲਿਖਿਆ ਹੈ ਕਿ ਮੇਰੀ ਧੀ ਕਹਿ ਰਹੀ ਹੈ- “ਪਾਪਾ ਜੇ ਕੁਝ ਹੋਇਆ ਤਾਂ ਮੈਂ ਆਪਣੇ ਬਿਸਤਰੇ ਦੇ ਹੇਠਾਂ ਲੁਕ ਜਾਵਾਂਗੀ। ਮੈਂ Srtrong ​​ਕੁੜੀ ਹਾਂ ਪਾਪਾ ਚਿੰਤਾ ਨਾ ਕਰੋ। ਪਰ ਯੂਏਈ ਦੀ ਸਥਿਤੀ ਮੇਰੇ ਦਿਲ ‘ਤੇ ਭਾਰੀ ਪੈ ਰਹੀ ਹੈ। ਮੇਰੀਆਂ ਪ੍ਰਾਰਥਨਾਵਾਂ ਸਿਰਫ਼ ਮੇਰੇ ਅਜ਼ੀਜ਼ਾਂ ਲਈ ਨਹੀਂ, ਸਗੋਂ ਪ੍ਰਭਾਵਿਤ ਹਰੇਕ ਵਿਅਕਤੀ ਲਈ ਹਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਮੀ ਵਿਰਕ ਨੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨਾਲ ਫੋਨ ‘ਤੇ ਕੀਤੀ ਗੱਲਬਾਤ ਕੀਤੀ ਹੈ ਤੇ ਬਲਤੇਜ ਪੰਨੂ ਨੇ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ‘ਤੇ ਦਖਲ ਦੇਣਗੇ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ।