- Updated: November 13, 2026 05:43 PM
ਅੰਮ੍ਰਿਤਸਰ ਵਿੱਚ ASI ਦੀ ਪਿਸਤੌਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਸਵੇਰੇ 11:50 ਵਜੇ ਦੇ ਕਰੀਬ ਵਾਪਰੀ। ASI ਜੋਗਿੰਦਰ ਸਿੰਘ ਤਰਨਤਾਰਨ ਰੋਡ ਇਲਾਕੇ ਦੇ ਰਹਿਣ ਵਾਲੇ ਸਨ।
ਮੁੱਢਲੀ ਜਾਣਕਾਰੀ ਮੁਤਾਬਕ ਉਹ ਡਿਊਟੀ ‘ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਆਪਣੀ ਪਿਸਤੌਲ ਸਾਫ ਕਰਦੇ ਸਮੇਂ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਸਿਰ ਦੇ ਨੇੜੇ ਲੱਗੀ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕਾਰੋਬਾਰੀ ਸਾਹਿਲ ਮਹਾਜਨ ਨੇ ਕਿਹਾ ਕਿ ਉਸ ਨੂੰ ਅਪਰਾਧੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ। ਉਦੋਂ ਤੋਂ ਜੋਗਿੰਦਰ ਸਿੰਘ ਪਿਛਲੇ ਢਾਈ ਸਾਲਾਂ ਤੋਂ ਉਸਦੇ ਲਈ ਗੰਨਮੈਨ ਵਜੋਂ ਕੰਮ ਕਰ ਰਹੇ ਸਨ। ਸ਼ੁੱਕਰਵਾਰ ਨੂੰ ਉਸਨੇ ਦੁਪਹਿਰ 12 ਤੋਂ 12:30 ਵਜੇ ਦੇ ਵਿਚਕਾਰ ਸਾਹਿਲ ਨੂੰ ਉਸਦੇ ਘਰੋਂ ਲੈਣ ਆਉਣਾ ਸੀ, ਪਰ ਇਸ ਤੋਂ ਪਹਿਲਾਂ ਹੀ ਜੋਗਿੰਦਰ ਦੇ ਪੁੱਤਰ ਨੇ ਸਵੇਰੇ 11:50 ਵਜੇ ਦੇ ਕਰੀਬ ਫੋਨ ਕਰਕੇ ਕਿਹਾ ਕਿ ਉਸ ਦੇ ਪਿਤਾ ਘਰੋਂ ਨਿਕਲਣ ਦੀ ਤਿਆਰੀ ਕਰ ਰਹੇ ਸਨ ਅਤੇ ਇਸੇ ਦੌਰਾਨ ਬੰਦੂਕ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ।
ਅੰਮ੍ਰਿਤਸਰ ਦੇ ਏਸੀਪੀ ਦੱਖਣੀ ਪ੍ਰੀਤ ਇੰਦਰ ਸਿੰਘ ਮੁਤਾਬਕ ਪੁਲਿਸ ਘਟਨਾ ਦੇ ਹਾਲਾਤਾਂ ਅਤੇ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਤੌਰ ‘ਤੇ ਇਸ ਨੂੰ ਪਿਸਤੌਲ ਸਾਫ਼ ਕਰਦੇ ਸਮੇਂ ਹਾਦਸਾ ਮੰਨਿਆ ਜਾ ਰਿਹਾ ਹੈ।