ਮੋਗਾ ਡਬਲ ਮਰਡਰ ਕੇਸ: ਤਿੰਨ ਮੁਲਜ਼ਮਾਂ ਨੇ ਅਦਾਲਤ ’ਚ ਕੀਤਾ ਆਤਮ-ਸਮਰਪਣ!

ਮੋਗਾ ਡਬਲ ਮਰਡਰ ਕੇਸ: ਤਿੰਨ ਮੁਲਜ਼ਮਾਂ ਨੇ ਅਦਾਲਤ ’ਚ ਕੀਤਾ ਆਤਮ-ਸਮਰਪਣ!

ਮੋਗਾ ਦੇ ਅੰਗਦਪੁਰਾ ਮੁਹੱਲੇ ਵਿਚ ਫਾਇਰਿੰਗ ਦੌਰਾਨ ਦੋ ਜਣਿਆਂ ਦੇ ਕਤਲ ਮਾਮਲੇ ਵਿਚ ਤਿੰਨ ਦੋਸ਼ੀਆਂ ਨੇ ਅਦਾਲਤ ਵਿਚ ਸਰੈਂਡਰ ਕਰ ਦਿੱਤਾ। ਦੱਸ ਦੇਈਏ ਕਿ 25 ਅਕਤੂਬਰ ਨੂੰ ਅੰਗਦਪੁਰਾ ਮੁਹੱਲੇ ਵਿਚ ਦੁਕਾਨ ਦੇ ਬਾਹਰ ਬੈਠੇ ਪੰਜ ਲੋਕਾਂ ‘ਤੇ ਸਕਾਰਪੀਓ ਸਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਸਨ, ਜਦੋਂ ਕਿ ਗਗਨ ਜਿੰਦਲ ਅਤੇ ਸਾਹਿਲ ਜਿੰਦਲ ਦੀ ਮੌਤ ਹੋ ਗਈ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ 25 ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 20 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸ਼ੁੱਕਰਵਾਰ ਨੂੰ, ਕਤਲ ਦੇ ਤਿੰਨ ਮੁੱਖ ਦੋਸ਼ੀਆਂ ਨੇ ਮੋਗਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਪੁਲਿਸ ਅੱਗੇ ਸਰੈਂਡਰ ਕਰ ਦਿੱਤਾ। ਦੋਸ਼ੀ ਦੀ ਪਛਾਣ ਅਰੁਣ ਕੁਮਾਰ ਵਾਸੀ ਮੋਗਾ, ਹਰਦੀਪ ਸਿੰਘ ਅਤੇ ਸ਼ਨਮਪ੍ਰੀਤ ਉਰਫ਼ ਰਾਜੂ ਵਾਸੀ ਸਮਾਲਸਰ ਵਜੋਂ ਹੋਈ ਹੈ।

ਮੋਗਾ ਸਿਟੀ ਸਾਊਥ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ CJM ਮਮਤਾ ਕੱਕੜ ਦੇ ਸਾਹਮਣੇ ਪੇਸ਼ ਕੀਤਾ। ਮੁਲਜ਼ਮਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਅਰੁਣ ਕੁਮਾਰ, ਹਰਦੀਪ ਸਿੰਘ ਅਤੇ ਸ਼ਨਮਪ੍ਰੀਤ ਉਰਫ਼ ਰਾਜੂ ‘ਤੇ ਮੋਗਾ ਦੇ ਅੰਗਦਪੁਰਾ ਇਲਾਕੇ ਵਿੱਚ 25 ਅਕਤੂਬਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਅੱਜ ਤਿੰਨਾਂ ਨੇ ਮੋਗਾ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਲਈ 14 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਹੈ, ਜਦੋਂ ਕਿ ਅਦਾਲਤ ਅਜੇ ਵੀ ਰਿਮਾਂਡ ਦੇ ਮੁੱਦੇ ‘ਤੇ ਸੁਣਵਾਈ ਕਰ ਰਹੀ ਹੈ।