ਅੰਮ੍ਰਿਤਸਰ ''ਚ ਇੱਕ ਮੁਲਜ਼ਮ 6 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ, ਦੁਬਈ, UAE ਦੇ ਇੱਕ ਹੈਂਡਲਰ ਦੇ ਸੰਪਰਕ ‘ਚ ਸੀ ਦੋਸ਼ੀ

ਅੰਮ੍ਰਿਤਸਰ ''ਚ ਇੱਕ ਮੁਲਜ਼ਮ 6 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ, ਦੁਬਈ, UAE ਦੇ ਇੱਕ ਹੈਂਡਲਰ ਦੇ ਸੰਪਰਕ ‘ਚ ਸੀ ਦੋਸ਼ੀ

ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਅੱਡਾ ਮਾਨਾਂਵਾਲਾ ਕੋਲ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

                                              Image

ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ, ਦੁਬਈ, ਯੂਏਈ ਵਿਚ ਬੈਠੇ ਇਕ ਹੈਂਡਲਰ ਦੇ ਸੰਪਰਕ ਵਿਚ ਸੀ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹੈ ਤੇ ਉਸ ਖਿਲਾਫ ਕਈ ਮਾਮਲੇ ਦਰਜ ਹਨ। ਇਸ ਮਾਮਲੇ ਵਿਚ NDPS ਐਕਟ ਤਹਿਤ ਇਕ ਐੱਫਆਈਆਰ ਦਰਜ ਕਰ ਲਈ ਗਈ ਹੈ।