- Updated: August 04, 2024 01:21 PM
ਨਿਊਯਾਰਕ ਅਦਾਲਤ ਵੱਲੋਂ ਇੱਕ ਭਾਰਤੀ ਵਿਅਕਤੀ, ਅਭਿਨਵ ਕੁਮਾਰ ਨੂੰ ਸਿਆਟਲ ਜਾਣ ਵਾਲੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਯੂ.ਐਸ ਅਟਾਰਨੀ ਦੇ ਦਫ਼ਤਰ ਨੇ ਮਈ ਵਿੱਚ ਤਿੰਨ ਦਿਨਾਂ ਦੀ ਸੁਣਵਾਈ ਤੋਂ ਬਾਅਦ ਉਸ ਵੱਲੋ ਅਪਮਾਨਜਨਕ ਜਿਨਸੀ ਸੰਪਰਕ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਅਭਿਨਵ ਕੁਮਾਰ (39) ਨੂੰ 18 ਫਰਵਰੀ ਨੂੰ ਸਿਆਟਲ-ਟਕੋਮਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਸਿਆਟਲ ਜਾ ਰਹੀ ਅਮੀਰਾਤ ਦੀ ਉਡਾਣ ਦੌਰਾਨ ਸੁੱਤੀ ਪਈ ਇਕ ਨਾਬਾਲਗ ਦੀ ਛਾਤੀ ਨੂੰ ਘੁੱਟਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਯੂ.ਐਸ ਅਟਾਰਨੀ ਟੇਸਾ ਐੱਮ. ਗੋਰਮਨ ਨੇ ਦੱਸਿਆ ਕਿ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਹਵਾਈ ਜਹਾਜ਼ਾਂ 'ਤੇ ਜਿਨਸੀ ਹਮਲੇ ਵਧ ਰਹੇ ਹਨ ਅਤੇ ਅਪਰਾਧੀਆਂ ਲਈ ਗੰਭੀਰ ਨਤੀਜਿਆਂ 'ਤੇ ਜ਼ੋਰ ਦਿੰਦੇ ਹੋਏ, ਅਜਿਹੇ ਵਿਵਹਾਰ ਲਈ ਉਨ੍ਹਾਂ ਦੀ ਸਖਤ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਹੈ। ਐਫ.ਬੀ.ਆਈ., ਪੋਰਟ ਆਫ਼ ਸੀਏਟਲ ਪੁਲਸ ਅਤੇ ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਮਦਦ ਨਾਲ ਇਸ ਕੇਸ ਦੀ ਜਾਂਚ ਕੀਤੀ ਸੀ।