- Updated: January 12, 2024 08:37 AM
ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਪੂਰਥਲਾ ਦੇ ਪਿੰਡ ਸੰਗੋਵਾਲ ਦੇ ਇਕ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਉਹ ਪੰਜ ਮਹੀਨੇ ਪਹਿਲਾਂ ਹੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਕਬੱਡੀ ਖੇਡਣ ਗਿਆ ਸੀ।
ਕਬੱਡੀ ਖਿਡਾਰੀ ਕੈਨੇਡਾ ਦੇ ਵੈਨਕੁਵਰ ਵਿਖੇ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਪੂਰਥਲਾ ਦੇ ਪਿੰਡ ਸੰਗੋਵਾਲ ਵਾਸੀ ਤਲਵਿੰਦਰ ਸਿੰਘ ਤਿੰਦਾ (31) ਵਜੋਂ ਹੋਈ ਹੈ। ਮ੍ਰਿਤਕ ਤਲਵਿੰਦਰ ਸਿੰਘ ਤਿੰਦਾ ਦੇ ਪਿਤਾ ਸ਼ੀਤਲ ਸਿੰਘ ਨੇ ਦੱਸਿਆ ਕਿ ਤਲਵਿੰਦਰ ਸਿੰਘ ਕਰੀਬ 5 ਮਹੀਨੇ ਪਹਿਲਾਂ ਵੈਨਕੁਵਰ ਵਿਖੇ ਕਬੱਡੀ ਖੇਡਣ ਗਿਆ ਸੀ। ਕਬੱਡੀ ਖਿਡਾਰੀ ਦੀ ਮੌਤ ਨਾਲ ਉਸਦਾ ਪਰਿਵਾਰ ਸਦਮੇ ‘ਚ ਹੈ ਤੇ ਖੇਡ ਜਗਤ ‘ਚ ਸ਼ੋਕ ਦੀ ਲਹਿਰ ਛਾ ਗਈ।