ਮਰਹੂਮ ਸਿੱਧੂ ਮੂਸੇਵਾਲਾ ਕੇਸ ’ਚ 24 ਮੁਲਜ਼ਮਾਂ ਦੀ ਹੋਈ ਪੇਸ਼ੀ

ਮਰਹੂਮ ਸਿੱਧੂ ਮੂਸੇਵਾਲਾ ਕੇਸ ’ਚ 24 ਮੁਲਜ਼ਮਾਂ ਦੀ ਹੋਈ ਪੇਸ਼ੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮੰਗਲਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਦੇ ਨਾਲ 21 ਮੁਲਜ਼ਮ ਵੀਡੀਓ ਕਾਨਫਰਸਿੰਗ ਰਾਹੀਂ ਪੇਸ਼ ਕੀਤੇ ਗਏ, ਜਦਕਿ ਇਕ ਮੁਲਜ਼ਮ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਮੁਲਜ਼ਮਾਂ ਦੀ ਅਗਲੀ ਸੁਣਵਾਈ 8 ਫਰਵਰੀ ਨੂੰ ਹੋਵੇਗੀ। ਮੰਗਲਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮਾਨਸਾ ਦੀ ਅਦਾਲਤ ’ਚ ਕਪਿਲ ਪੰਡਿਤ, ਅਰਸ਼ਦ ਖਾਨ, ਸਚਿਨ ਬਵਾਨੀ ਸਮੇਤ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਸ ਪੇਸ਼ੀ ’ਤੇ ਮੁਲਜ਼ਮ ਸਚਿਨ ਬਿਸ਼ਨੋਈ ਪੇਸ਼ ਨਹੀਂ ਹੋਇਆ। 

ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮੁਲਜ਼ਮਾਂ ਦੀ ਅਗਲੀ ਪੇਸ਼ੀ 8 ਫਰਵਰੀ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਕਤਲ ਕੇਸ ਨਾਲ ਸਬੰਧਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਕੁੱਝ ਰਿਕਾਰਡ ਮੰਗਿਆ ਹੈ, ਜਿਸ ਨੂੰ ਅਗਲੀ ਪੇਸ਼ੀ ’ਤੇ ਪੇਸ਼ ਕੀਤਾ ਜਾਵੇਗਾ।