- Updated: January 24, 2024 12:13 PM
ਕੈਨੇਡਾ 'ਚ ਕਾਮਿਆਂ ਨੂੰ ਲੈ ਕੇ ਜਾ ਰਿਹਾ ਇਕ ਛੋਟਾ ਜਹਾਜ਼ ਮੰਗਲਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:50 ਵਜੇ ਵਾਪਰੀ।
ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੋਸ਼ੋਲਮ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਇਸ ਹਾਦਸੇ ਤੋਂ ਬਹੁਤ ਦੁਖੀ ਹੈ। ਜਹਾਜ਼ ਕਰੈਸ਼ ਹੋਣ ਤੋਂ ਬਾਅਦ ਫੌਜ ਅਤੇ ਸੰਘੀ ਪੁਲਿਸ ਮੌਕੇ 'ਤੇ ਪਹੁੰਚ ਗਈ। ਬਚਾਅ ਕਰਮਚਾਰੀਆਂ ਨੇ ਮਲਬਾ ਕੱਢਿਆ। ਟਰੈਂਟਨ, ਓਂਟਾਰੀਓ ਵਿੱਚ ਜੁਆਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੇ ਕਿਹਾ ਕਿ ਸਵੇਰੇ 8:50 ਵਜੇ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਸ਼ਹਿਰ ਦੇ ਇਕ ਹਸਪਤਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਸ ਪ੍ਰੋਟੋਕੋਲ ਨੂੰ ਸਰਗਰਮ ਕਰ ਦਿਤਾ ਹੈ।
ਜੈਟਸਟ੍ਰੀਮ ਟਵਿਨ ਟਰਬੋਪ੍ਰੌਪ ਏਅਰਲਾਈਨਰ ਦਾ ਸੰਚਾਲਨ ਕਰਨ ਵਾਲੀ ਨੌਰਥਵੈਸਟਰਨ ਏਅਰ ਨੇ ਕਿਹਾ ਕਿ ਇਹ ਇੱਕ ਚਾਰਟਰ ਜਹਾਜ਼ ਸੀ ਜੋ ਮਜ਼ਦੂਰਾਂ ਨੂੰ ਖਾਣ ਵਿੱਚ ਲੈ ਜਾ ਰਿਹਾ ਸੀ। ਜਹਾਜ਼ ਰਨਵੇਅ ਤੋਂ ਮਹਿਜ਼ 1.1 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਫੋਰਟ ਸਮਿਥ ਤੋਂ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।