16 ਸਾਲਾ ਮੁੰਡੇ ਦੀ Apple Watch ਨੇ ਬਚਾਈ ਜਾਨ। 

16 ਸਾਲਾ ਮੁੰਡੇ ਦੀ Apple Watch ਨੇ ਬਚਾਈ ਜਾਨ। 

ਐਪਲ ਵਾਚ ਨੇ ਇਕ ਵਾਰ ਫਿਰ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇਸ ਵਾਰ ਐਪਲ ਵਾਚ ਕਾਰਨ ਇਕ 16 ਸਾਲਾਂ ਦੇ ਮੁੰਡੇ ਦੀ ਜਾਨ ਬਚੀ ਹੈ। ਇਸ ਤੋਂ ਪਹਿਲਾਂ ਵੀ ਐਪਲ ਵਾਚ ਨੇ ਕਈ ਯੂਜ਼ਰਜ਼ ਦੀ ਜਾਨ ਬਚਾਈ ਹੈ। ਇਸ ਵਾਰ ਐਪਲ ਵਾਚ ਦੇ ਬਲੱਡ ਆਕਸੀਜਨ ਮਾਨੀਟਰਿੰਗ ਫੀਚਰ ਨੇ ਇਹ ਕਾਰਨਾਮਾ ਕੀਤਾ ਹੈ। ਦੱਸ ਦੇਈਏ ਕਿ ਐਪਲ ਵਾਚ 'ਚ ਈ.ਸੀ.ਜੀ., ਹਾਰਟ ਰੇਟ ਮਾਨੀਟਰ ਤੋਂ ਇਲਾਵਾ ਬਲੱਡ ਆਕਸੀਜਨ ਟ੍ਰੈਕਰ ਵੀ ਹੈ।ਐਪਲ ਵਾਚ ਨੇ 16 ਸਾਲਾਂ ਦੇ ਇਕ ਮੁੰਡੇ ਦੇ ਸਰੀਰ 'ਚ ਲੋਅ ਬਲੱਡ ਆਕਸੀਜਨ ਦੀ ਜਾਣਕਾਰੀ ਦੇ ਕੇ ਉਸਦੀ ਜਾਨ ਬਚਾਈ ਹੈ। ਮੁੰਡੇ ਦਾ ਨਾਂ ਸਕੀਅਰ ਹੈ। ਬਲੱਡ ਆਕਸੀਜਨ ਦਾ ਲੈਵਲ ਲੋਅ ਹੋਣ ਕਾਰਨ ਸਕੀਅਰ ਦੀਆਂ ਉਂਗਲੀਆਂ ਨੀਲੀਆਂ ਪੈ ਗਈਆਂ ਸਨ। ਰਿਪੋਰਟ ਮੁਤਾਬਕ, ਕੋਲੋਰਾਡੋ 'ਚ ਰਹਿਣ ਵਾਲੀ ਮਾਰਸੇਲਾ ਨਾਂ ਦੀ ਇਕ ਮੀਡੀਆ ਐਂਕਰ ਨੂੰ ਉਸਦੇ ਮੁੰਡੇ ਨੇ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ ਲੱਗ ਰਹੀ। ਮੁੰਡੇ ਦੇ ਬੁੱਲ੍ਹ ਅਤੇ ਉਂਗਲੀਆਂ ਥੋੜ੍ਹੀਆਂ ਨੀਲੀਆਂ ਹੋ ਗਈਆਂ ਸਨ ਜਿਸਨੂੰ ਦੇਖਣ ਤੋਂ ਬਾਅਦ ਉਸਦੀ ਮਾਂ ਨੇ ਆਪਣੀ ਐਪਲ ਵਾਚ ਨਾਲ ਮੁੰਡੇ ਦਾ ਬਲੱਡ ਆਕਸੀਜਨ ਲੈਵਲ ਚੈੱਕ ਕੀਤਾ ਜੋ ਕਿ 66 ਫੀਸਦੀ ਸੀ।

ਇਕ ਸਿਹਤਮੰਦ ਇਨਸਾਨ ਦੇ ਸਰੀਰ ਦਾ ਬਲੱਡ ਆਕਸੀਜਨ ਲੈਵਲ 90 ਫੀਸਦੀ ਤੋਂ ਘੱਟ ਨਹੀਂ ਹੁੰਦਾ।ਐਪਲ ਵਾਚ ਦੀ ਬਲੱਡ ਆਕਸੀਜਨ ਰਿਪੋਰਟ ਤੋਂ ਬਾਅਦ ਮਾਰਸੇਲਾ ਬੱਚੇ ਨੂੰ ਲੈ ਕੇ ਹਸਪਤਾਲ ਗਈ ਜਿੱਥੇ ਮੁੜ ਉਸਦਾ ਬਲੱਡ ਆਕਸੀਜਨ ਲੈਵਲ ਚੈੱਕ ਕੀਤਾ ਗਿਆ ਜੋ ਕਿ ਐਪਲ ਦੀ ਰਿਪੋਰਟ ਦੇ ਕਾਫੀ ਕਰੀਬ ਸੀ। ਡਾਕਟਰ ਨੇ ਦੱਸਿਆ ਕਿ ਮਾਰਸੇਲਾ ਨੂੰ ਜੇਕਰ ਹਸਪਤਾਲ ਆਉਣ 'ਚ ਥੋੜ੍ਹੀ ਦੇਰ ਹੋ ਜਾਂਦੀ ਤਾਂ ਉਸਦਾ ਬੱਚਾ ਕੋਮਾ 'ਚ ਜਾ ਸਕਦਾ ਸੀ। ਹਸਪਤਾਲ ਦੀ ਰਿਪੋਰਟ 'ਚ ਬਲੱਡ ਆਕਸੀਜਨ ਲੈਵਲ 67 ਫੀਸਦੀ ਦੱਸਿਆ ਗਿਆ, ਹਾਲਾਂਕਿ ਹੁਣ ਮਾਰਸੇਲਾ ਦਾ ਮੁੰਡਾ ਖਤਰੇ 'ਚੋਂ ਬਾਹਰ ਹੈ। ਮੁੰਡੇ ਦਾ ਹਾਈ ਐਲਟੀਟਿਊਡ ਪਲਮੋਨਰੀ ਐਡੀਮਾ (HAPE) ਦਾ ਇਲਾਜ ਚੱਲ ਰਿਹਾ ਹੈ ਜੋ ਸਕੀਅਰ ਲਈ ਆਮ ਨਹੀਂ ਹੈ। ਰਿਪੋਰਟ ਮੁਤਾਬਕ, ਕੋਲੋਰਾਡੋ 'ਚ ਲਗਭਗ 10,000 ਸਕੀਅਰ 'ਚੋਂ ਇਕ (HAPE) ਨਾਲ ਪ੍ਰਭਾਵਿਤ ਹੁੰਦਾ ਹੈ।