ਅਰਸ਼ ਡੱਲਾ ਗੈਂਗ ਦੇ 4 ਖ਼ਤਰਨਾਕ ਗੈਂਗਸਟਰ ਹਥਿਆਰਾਂ ਸਣੇ ਹੋਏ ਗ੍ਰਿਫ਼ਤਾਰ

ਅਰਸ਼ ਡੱਲਾ ਗੈਂਗ ਦੇ 4 ਖ਼ਤਰਨਾਕ ਗੈਂਗਸਟਰ ਹਥਿਆਰਾਂ ਸਣੇ ਹੋਏ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਫਿਰੋਤੀ ਦੀ ਮੰਗਣ ਵਾਲੇ ਅਰਸ਼ ਡੱਲਾ ਗੈਂਗ ਦੇ 4 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਫਿਰੌਤੀ ਦੇ ਮਾਮਲਿਆਂ ਸਬੰਧੀ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਗੈਂਗਸਟਰਾਂ ਖ਼ਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ਼੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਵਿਅਕਤੀ ਨੂੰ ਅਰਸ਼ ਡੱਲਾ ਗੈਂਗ ਵੱਲੋਂ ਫੋਨ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ, 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੀ ਸੂਚਨਾ ਪੁਲਸ ਨੂੰ ਮਿਲਣ 'ਤੇ ਪੁਲਸ ਵੱਲੋਂ ਇਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 26/04/2024 ਅ/ਧ 387,506 ਹਿੰ:ਦੰ: ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦਰਜ ਕੀਤਾ ਗਿਆ ਸੀ। 

ਜ਼ਿਲ੍ਹਾ ਪੁਲਸ ਵੱਲੋਂ ਦੋਸ਼ੀਆਂ ਨੂੰ ਟਰੇਸ ਕਰਨ ਲਈ ਤੁਰੰਤ ਹਰਕਤ ਵਿਚ ਆਉਂਦਿਆਂ ਆਧੁਨਿਕ ਨਾਲ ਜ਼ਿਲ੍ਹਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਕੱਦਮਾ ਦੀ ਹਰ ਪੱਖ ਤੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ। ਜਿਸ ਦੇ ਚੱਲਦਿਆਂ ਪੁਲਸ ਨੇ ਅਰਸ਼ ਡੱਲਾ ਗੈਂਗ ਦੇ ਫਿਰੌਤੀ ਮੰਗਣ ਵਾਲੇ ਗੁਰਗਿਆਂ ਨੂੰ ਟਰੇਸ ਕਰਕੇ, ਹਿਮਾਂਸ਼ੂ ਸੇਖੋਂ ਪੁੱਤਰ ਰਾਜਵਿੰਦਰ ਸਿੰਘ ਵਾਸੀ ਨਾਕਾ ਨੰਬਰ 03, ਮਲੋਟ ਰੋਡ, ਮੁਕਤਸਰ ਸਾਹਿਬ, ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਜਲਾਲਾਬਾਦ ਰੋਡ, ਮੁਕਤਸਰ ਸਾਹਿਬ ਅਤੇ ਗੁਰਪਿਆਰ ਸਿੰਘ ਉਰਫ ਬਲਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਨਿਆਣਾ ਰੋਡ, ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਇਸ ਵਾਰਦਾਤ ਵਿਚ ਇਕ ਜੁਵੇਨਾਈਲ ਵੀ ਸ਼ਾਮਿਲ ਹੈ। 

ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਿਮਾਂਸ਼ੂ ਸੇਖੋਂ ਅਤੇ ਉਸ ਦਾ ਜੁਵੇਨਾਈਲ ਸਾਥੀ ਉਕਤ ਮੁਕੱਦਮਾ ਦੇ ਮੁਦੱਈ ਦੇ ਘਰ ਦੇ ਫੋਨ ਨੰਬਰਾਂ ਬਾਰੇ ਅਤੇ ਉਸ ਦੇ ਆਉਣ ਜਾਣ ਬਾਰੇ ਸਾਰੀ ਜਾਣਕਾਰੀ ਹਰਮਨਦੀਪ ਸਿੰਘ ਨੂੰ ਦਿੰਦੇ ਸਨ, ਜਿਸ ਦਾ ਸਿੱਧਾ ਲਿੰਕ ਗੈਂਗਸਟਰ ਅਰਸ ਡੱਲਾ ਨਾਲ ਜੁੜਿਆ ਹੈ। ਇਸੇ ਤਰ੍ਹਾ ਗੁਰਪਿਆਰ ਸਿੰਘ ਉਕਤ ਵੀ ਸ਼ਹਿਰ ਦੇ ਨਾਮੀ ਵਿਅਕਤੀਆ ਦੀ ਡਿਟੇਲ ਹਰਮਨਦੀਪ ਸਿੰਘ ਨੂੰ ਭੇਜਦਾ ਸੀ, ਜੋ ਅੱਗੇ ਇਹ ਡੀਟੇਲ ਅਰਸ਼ ਡੱਲਾ ਨੂੰ ਭੇਜ ਕੇ, ਸਬੰਧਿਤ ਵਿਅਕਤੀਆਂ ਨੂੰ ਡਰਾ ਕੇ ਉਨ੍ਹਾਂ ਪਾਸੋਂ ਫਿਰੋਤੀ ਦੀ ਮੰਗ ਕਰਦੇ ਸਨ। ਤਫਤੀਸ਼ ਦੌਰਾਨ ਹਰਮਨਦੀਪ ਸਿੰਘ ਉਕਤ ਪਾਸੋਂ ਇਕ ਮੋਬਾਇਲ ਫੋਨ, ਜਿਸ ਨਾਲ ਉਹ ਅਰਸ਼ ਡੱਲਾ ਨਾਲ ਗੱਲ ਕਰਦਾ ਸੀ, .32 ਬੋਰ ਪਿਸਟਲ (ਦੇਸੀ) ਸਮੇਤ 4 ਜਿੰਦਾ ਰੋਂਦ ਬਰਾਮਦ ਕੀਤੇ ਹਨ।