ਮਦਦ ਕਰਨ ਦੇ ਬਹਾਨੇ 31 ਲੋਕਾਂ ਦੇ ATM ਬਦਲ ਕੇ ਮਾਰੀ ਲੱਖਾਂ ਦੀ ਠੱਗੀ

ਮਦਦ ਕਰਨ ਦੇ ਬਹਾਨੇ 31 ਲੋਕਾਂ ਦੇ ATM ਬਦਲ ਕੇ ਮਾਰੀ ਲੱਖਾਂ ਦੀ ਠੱਗੀ

ਏ.ਟੀ.ਐੱਮ. ਕੈਬਿਨ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਮਦਦ ਕਰਨ ਦਾ ਝਾਂਸਾ ਦੇ ਕੇ ਇਕ ਮੁਲਜ਼ਮ ਵੱਲੋਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫੇਜ਼-11 ਥਾਣਾ ਪੁਲਸ ਨੇ ਮੋਹਿਤ ਅਤੇ 30 ਹੋਰਨਾਂ ਸ਼ਿਕਾਇਤਕਰਤਾਵਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੋਹਿਤ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਅਣਪਛਾਤਾ ਮੁਲਜ਼ਮ ਏ.ਟੀ.ਐੱਮ. ਕੈਬਿਨ ਦੇ ਅੰਦਰ ਜਾਂ ਬਾਹਰ ਉਨ੍ਹਾਂ ਨੂੰ ਮਿਲਿਆ ਜੋ ਚਲਾਕੀ ਨਾਲ ਕੁਝ ਸਮੇਂ ਲਈ ਏ.ਟੀ.ਐੱਮ. ਮਸ਼ੀਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਬਣਾ ਦਿੰਦਾ ਸੀ। ਜਦੋਂ ਵਿਅਕਤੀ ਏ.ਟੀ.ਐੱਮ. ਮਸ਼ੀਨ ਤੋਂ ਪੈਸੇ ਨਹੀਂ ਕਢਵਾ ਪਾਉਂਦੇ ਤਾਂ ਉਸ ਸਮੇਂ ਉਹ ਉਨ੍ਹਾਂ ਦੇ ਕੋਲ ਆ ਕੇ ਉਨ੍ਹਾਂ ਦੀ ਮਦਦ ਕਰਨ ਦਾ ਝਾਂਸਾ ਦਿੰਦੇ ਹੋਏ ਉਨ੍ਹਾਂ ਦਾ ਏ.ਟੀ.ਐੱਮ. ਬਦਲ ਕੇ ਉਨ੍ਹਾਂ ਦੇ ਏ.ਟੀ.ਐੱਮ. ਤੋਂ ਨਗਦੀ ਕਢਵਾ ਲੈਂਦਾ ਸੀ। ਇਸ ਤਰ੍ਹਾਂ ਨਾਲ ਮੁਲਜ਼ਮ ਨੇ ਕਰੀਬ 31 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।