14 ਲੋਕਾਂ ਦੀ ਸਿੱਕਮ ''ਚ ਆਏ ਹੜ੍ਹ ਕਾਰਨ ਹੋਈ ਮੌਤ , 23 ਜਵਾਨਾਂ ਸਮੇਤ 102 ਲੋਕ ਹੋਏ ਲਾਪਤਾ। 

14 ਲੋਕਾਂ ਦੀ ਸਿੱਕਮ ''ਚ ਆਏ ਹੜ੍ਹ ਕਾਰਨ ਹੋਈ ਮੌਤ , 23 ਜਵਾਨਾਂ ਸਮੇਤ 102 ਲੋਕ ਹੋਏ ਲਾਪਤਾ। 

ਉਤਰੀ ਸਿੱਕਮ ਵਿਚ ਲੋਨਾਕ ਝੀਲ 'ਤੇ ਬੱਦਲ ਫਟਣ ਕਾਰਨ ਤੀਸਤਾ ਨਦੀ ਵਿਚ ਆਏ ਹੜ੍ਹ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਫ਼ੌਜ ਦੇ 23 ਜਵਾਨਾਂ ਸਮੇਤ 102 ਲੋਕ ਲਾਪਤਾ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਸਿੱਕਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਸ.ਐਸ.ਡੀ.ਐਮ.ਏ.) ਨੇ ਕਿਹਾ ਕਿ ਬੁਧਵਾਰ ਨੂੰ ਆਈ ਆਫਤ ਤੋਂ ਬਾਅਦ ਹੁਣ ਤਕ 2,011 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ 22,034 ਲੋਕ ਪ੍ਰਭਾਵਤ ਹੋਏ ਹਨ।

                         Image

ਦਸਿਆ ਗਿਆ ਕਿ ਸੂਬਾ ਸਰਕਾਰ ਨੇ ਆਫ਼ਤ ਤੋਂ ਪ੍ਰਭਾਵਤ ਚਾਰ ਜ਼ਿਲ੍ਹਿਆਂ ਵਿਚ 26 ਰਾਹਤ ਕੈਂਪ ਸਥਾਪਤ ਕੀਤੇ ਹਨ। ਗੰਗਟੋਕ ਜ਼ਿਲ੍ਹੇ ਦੇ ਅੱਠ ਰਾਹਤ ਕੈਂਪਾਂ ਵਿਚ ਕੁੱਲ 1,025 ਲੋਕਾਂ ਨੇ ਸ਼ਰਨ ਲਈ ਹੈ, ਜਦਕਿ 18 ਹੋਰ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਦੇ ਅੰਕੜੇ ਅਜੇ ਉਪਲਬਧ ਨਹੀਂ ਹਨ।

                         Image

ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਆਫ਼ਤ ਵਿਚ ਸੱਭ ਤੋਂ ਵੱਧ ਪ੍ਰਭਾਵਤ ਖੇਤਰਾਂ ਵਿਚੋਂ ਇਕ ਸਿੰਗਟਾਮ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਦੀ ਅਪੀਲ ਕੀਤੀ ਅਤੇ ਭਰੋਸਾ ਦਿਤਾ ਕਿ ਸਰਕਾਰ ਉਨ੍ਹਾਂ ਦੇ ਮੁੜ ਵਸੇਬੇ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਰਹੀ ਹੈ।
                          Image