- Updated: May 16, 2025 10:09 AM
ਜਿਸ ਪੁੱਤਰ ਦੀ ਪ੍ਰਾਪਤੀ ਲਈ ਮਨੁੱਖ ਥਾਂ ਥਾਂ ਤੇ ਜਾਕੇ ਮੱਥੇ ਰਗੜਦਾ ਹੈ ਕੀ ਜਾਇਦਾਦ ਦੀ ਪ੍ਰਾਪਤੀ ਲਈ ਉਹੀ ਪੁੱਤਰ ਉਸਦੀ ਜਾਨ ਦਾ ਪਿਆਸਾ ਹੋ ਸਕਦਾ ਹੈ ਇਸਦੀ ਇੱਕ ਮਿਸਾਲ ਇਸ ਪੁਲਿਸ ਸਰਕਲ ਦੇ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਨੂੰ ਸਰਕਲ ਦੇ ਸਰਹੱਦੀ ਪਿੰਡ ਰਾਜਿੰਦਰ ਗੜ੍ਹ ਤੋਂ ਸਾਹਮਣੇ ਆਈ ਹੈ। ਜਿਥੇ ਕਲਯੁਗੀ ਪੁੱਤਰ ਸੁਖਪ੍ਰੀਤ ਸਿੰਘ ਨੇ ਜਾਇਦਾਦ ਦੇ ਲਾਲਚ ਵਸ ਆਪਣੇ ਪਿਤਾ ਦਾ ਬੇਹੱਦ ਜ਼ੁਲਮਾਨਾ ਢੰਗ ਨਾਲ ਕਤਲ ਕਰ ਦਿੱਤਾ।
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਿਲਸਿਲੇ ਵਿਚ ਪੁਲਿਸ ਨੇ ਦੋਸ਼ੀ ਸੁਖਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ। ਦਸਿਆ ਗਿਆ ਹੈ ਕਿ ਕਤਲ ਤੋਂ ਬਾਅਦ ਦੋਸ਼ੀ ਨੇ ਆਪਣਾ ਜੁਰਮ ਲੁਕਾਉਣ ਲਈ ਭੈਣ ਨੂੰ ਕਿਹਾ ਕਿ ਪਿਤਾ 23 ਅਪ੍ਰੈਲ ਤੋਂ ਲਾਪਤਾ ਹੈ ਜਿਸਦੀ ਪੁਲਿਸ ਵਿਚ ਰਿਪੋਰਟ ਕੀਤੀ ਗਈ ਹੈ। 27 ਅਪ੍ਰੈਲ ਨੂੰ ਮਕਤੂਲ ਬਲਜਿੰਦਰ ਸਿੰਘ ਦੀ ਲਾਸ਼ ਭਾਖੜਾ ਨਹਿਰ ਵਿਚੋਂ ਖੇੜੀ ਗੰਡਿਆਂ ਨੇੜਿਓਂ ਮਿਲ ਗਈ।
ਮਕਤੂਲ ਦੀ ਧੀ ਐਨੀਪ੍ਰੀਤ ਕੌਰ ਨੇ ਪੁਲਿਸ ਨੂੰ ਦਸਿਆ ਕਿ ਉਸ ਦੇ ਪਿਤਾ ਕੋਲ 12 ਕਿੱਲੇ ਜ਼ਮੀਨ ਸੀ। ਜੋ ਅਕਸਰ ਦਸਦੇ ਰਹਿੰਦੇ ਸਨ ਕਿ ਸੁਖਪ੍ਰੀਤ ਅਤੇ ਉਸਦੀ ਪਤਨੀ ਜ਼ਮੀਨ ਅਤੇ ਪੈਸਿਆਂ ਨੂੰ ਲੈਕੇ ਪਿਤਾ ਨਾਲ ਝਗੜਾ ਕਰਦੇ ਰਹਿੰਦੇ ਸਨ। ਇਸ ਸਿਲਸਿਲੇ ਦੀ ਕੜੀ ਵਿਚ ਇੱਕ ਵਾਰੀ ਸੁਖਦੀਪ ਨੇ ਪਿਤਾ ਉਤੇ ਪੇਚਕਸ ਨਾਲ ਵੀ ਕੀਤਾ ਸੀ। ਉਨ੍ਹਾਂ ਦਸਿਆ ਇਸ ਵਾਰੀ ਕਣਕ ਦੀ ਵਾਢੀ ਵੇਲੇ ਵੀ ਸੁਖਪ੍ਰੀਤ ਨੇ ਕਲੇਸ਼ ਕੀਤਾ। ਡੀ ਐੱਸ ਪੀ ਬੱਸੀ ਪਠਾਣਾ ਰਾਜਕੁਮਾਰ ਸ਼ਰਮਾ ਨੇ “ ਸਪੋਕਸਮੈਨ “ ਨੂੰ ਦਸਿਆ ਕਿ ਜਦੋਂ ਨਹਿਰ ਚੋਂ ਲਾਸ਼ ਬਾਹਰ ਕੱਢੀ ਗਈ ਤਾਂ ਬਲਜਿੰਦਰ ਸਿੰਘ ਦੇ ਹੱਥ ਪਿਛੇ ਕਰਕੇ ਬੰਨ੍ਹੇ ਹੋਏ ਸਨ ਅਤੇ ਮੂੰਹ ਉਤੇ ਕਪੜਾ ਬੰਨਿ੍ਹਆ ਹੋਇਆ ਸੀ।