ਬੀਬੀ ਜਗੀਰ ਕੌਰ ਤੇ ਜਗਮੀਤ ਬਰਾੜ ਦੀ ਸੁਖਦੇਵ ਸਿੰਘ ਢੀਂਡਸਾ ਦੀ ਮੀਟਿੰਗ ’ਚੋਂ ਰਹੇਗੀ ਦੂਰੀ

ਬੀਬੀ ਜਗੀਰ ਕੌਰ ਤੇ ਜਗਮੀਤ ਬਰਾੜ ਦੀ ਸੁਖਦੇਵ ਸਿੰਘ ਢੀਂਡਸਾ ਦੀ ਮੀਟਿੰਗ ’ਚੋਂ ਰਹੇਗੀ ਦੂਰੀ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ 23 ਦਸੰਬਰ ਨੂੰ ਸੁਖਬੀਰ ਬਾਦਲ ਦੀ ਮੁਆਫੀ ਨੂੰ ਲੈ ਕੇ ਮੁੜ ਰਲੇਵਾਂ ਕਰਨ ਲਈ ਪਾਰਟੀ ਦੀ ਬੁਲਾਈ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਐੱਮ.ਪੀ. ਜਗਮੀਤ ਸਿੰਘ ਬਰਾੜ ਉਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ।

ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਬੀਬੀ ਜਗੀਰ ਕੌਰ ਤੇ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ। ਉਹ ਹਾਲ ਦੀ ਘੜੀ ਕਿਸੇ ਅਕਾਲੀ ਗਰੁੱਪ ਜਾਂ ਧੜ੍ਹੇ ਨਾਲ ਨਹੀਂ ਹਨ। ਹਾਂ, ਪਿਛਲੇ ਸਮੇਂ ਦੌਰਾਨ ਉਹ ਸੁਖਦੇਵ ਸਿੰਘ ਢੀਂਡਸਾ ਨਾਲ ਕਈ ਮੀਟਿੰਗਾਂ ਵਿਚ ਜ਼ਰੂਰ ਦੇਖੇ ਗਏ ਸਨ ਪਰ ਹੁਣ ਸੂਤਰਾਂ ਨੇ ਦੱਸਿਆ ਕਿ ਸੁਖਬੀਰ ਬਾਦਲ ਨਾਲ ਢੀਂਡਸਾ ਧੜ੍ਹੇ ਵੱਲੋਂ ਮੁੜ ਏਕਤਾ ਕਰਨ ਸਬੰਧੀ ਜਾਂ ਤਾਜ਼ੇ ਹਲਾਤਾਂ ਨੂੰ ਦੇਖ ਕੇ ਸੱਦੀ ਮੀਟਿੰਗ ਤੋਂ ਉਹ ਦੂਰ ਹੀ ਰਹਿਣਗੇ।

                 Image

ਇਸ ਬਾਰੇ ਜਦੋਂ ਅੱਜ ਸਾਬਕਾ ਐੱਮ.ਪੀ. ਜਗਮੀਤ ਸਿੰਘ ਬਰਾੜ  ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਪੜ੍ਹ ਰਹੇ ਹਨ ਅਤੇ ਤਾਜ਼ੀ ਸਿਆਸਤ ਨੂੰ ਵਾਚ ਰਹੇ ਹਨ। ਉਹ ਕਿਧਰੇ ਨਹੀਂ ਜਾਣਗੇ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਢੀਂਡਸਾ ਨੂੰ ਸੰਗਰੂਰ ਵਾਲੀ ਰੈਲੀ ਵਿੱਚ ਲੋਕਾਂ ਨਾਲ ਕੀਤੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਉਹ ਕਿਸੇ ਧੜ੍ਹੇ ਜਾਂ ਗਰੁੱਪ ਨਾਲ ਨਹੀਂ।

                            Image

ਇਸ ਤਰ੍ਹਾਂ ਜਦੋਂ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, "ਭਰਾਵਾ ਮੈਨੂੰ ਤਾਂ ਅਕਾਲੀ ਦਲ ਨੇ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ। ਮੈਂ ਕਿਸੇ ਧੜ੍ਹੇ ਜਾਂ ਗਰੁੱਪ ਨਾਲ ਨਹੀਂ ਹਾਂ। ਮੈਂ ਮੀਟਿੰਗ ਵਿਚ ਕੀ ਜਾਣਾ। ਹਾਂ, ਮੈਂ ਅਕਾਲੀ ਹਾਂ, ਅਕਾਲੀ ਰਹਾਂਗੀ। ਕੋਈ ਕੁਝ ਵੀ ਆਖੀ ਜਾਵੇ।"