Bihar Result 2025 ''ਚ ਇਕ ਵਾਰ  ਫਿਰ NDA ਦੀ ਸਰਕਾਰ , ਭਾਜਪਾ ਨੇ ਸ਼ਾਮ 6 ਵਜੇ ਤੱਕ 42 ਸੀਟਾਂ ਜਿੱਤੀਆਂ

Bihar Result 2025 ''ਚ ਇਕ ਵਾਰ  ਫਿਰ NDA ਦੀ ਸਰਕਾਰ , ਭਾਜਪਾ ਨੇ ਸ਼ਾਮ 6 ਵਜੇ ਤੱਕ 42 ਸੀਟਾਂ ਜਿੱਤੀਆਂ

ਅੱਜ ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਬਦਲਣ ਵਾਲੀ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਮੌਜੂਦਾ ਰੁਝਾਨਾਂ ਵਿੱਚ ਐਨਡੀਏ 200 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਤਾਜ਼ਾ ਨਤੀਜਿਆਂ 'ਚ ਭਾਜਪਾ ਨੇ ਸ਼ਾਮ 6 ਵਜੇ ਤੱਕ 42 ਸੀਟਾਂ ਜਿੱਤੀਆਂ।  ਹੌਲੀ-ਹੌਲੀ ਸਾਰੀਆਂ ਸੀਟਾਂ ਤੋਂ ਪੱਤੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ।

ਪਾਰਟੀ                                             ਜਿੱਤਿਆ          ਲੀਡ            ਕੁੱਲ
ਭਾਰਤੀ ਜਨਤਾ ਪਾਰਟੀ - ਭਾਜਪਾ                      42                   48           90
ਜਨਤਾ ਦਲ (ਯੂਨਾਈਟਿਡ) - ਜੇਡੀ(ਯੂ)              28                   55           83
ਰਾਸ਼ਟਰੀ ਜਨਤਾ ਦਲ - ਆਰਜੇਡੀ                     6                   20           26
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) -            3                   16           19
ਇੰਡੀਅਨ ਨੈਸ਼ਨਲ ਕਾਂਗਰਸ INC                    1                     5             6
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ              4                     1             5
ਹਿੰਦੁਸਤਾਨੀ ਅਵਾਮ ਮੋਰਚਾ (ਧਰਮ ਨਿਰਪੱਖ)        1                     4             5
ਰਾਸ਼ਟਰੀ ਲੋਕ ਮੋਰਚਾ - RSS TLKM    0         4                     4
ਭਾਰਤੀ ਕਮਿਊਨਿਸਟ ਪਾਰਟੀ                           1                     2             3
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)       0                     0             1
ਬਹੁਜਨ ਸਮਾਜ ਪਾਰਟੀ - BSP                        0                     0             1
ਕੁੱਲ                                                        87                  156          243


ਇਸ ਦੌਰਾਨ ਭਾਜਪਾ ਦੀਆਂ ਹੌਟ ਸੀਟਾਂ ਅਤੇ ਜੇਡੀਯੂ ਦੇ 13 ਮੰਤਰੀਆਂ ਦੀਆਂ ਸੀਟਾਂ ਦੇ ਵੇਰਵੇ ਕੀ ਦੱਸ ਰਹੇ ਹਨ, ਦੇ ਬਾਰੇ ਆਓ ਜਾਣਦੇ ਹਾਂ...

ਡਿਪਟੀ ਸੀਐਮ ਸਮਰਾਟ ਚੌਧਰੀ ਨੇ ਇੱਕ ਵਾਰ ਫਿਰ ਮੰਤਰੀ ਅਹੁਦਿਆਂ 'ਤੇ ਲੀਡ ਲੈ ਲਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਸਮਰਾਟ ਚੌਧਰੀ 122199  ਵੋਟਾਂ ਨਾਲ ਜਿੱਤ ਗਏ ਹਨ। ਉਹ ਰਾਸ਼ਟਰੀ ਜਨਤਾ ਦਲ (RJD) ਦੇ ਉਮੀਦਵਾਰ ਅਰੁਣ ਕੁਮਾਰ 76379 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਉਹ 45820ਵੋਟਾਂ ਦੇ ਫ਼ਰਕ ਨਾਲ ਜਿੱਤ ਗਏ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਵਿਜੇ ਸਿਨਹਾ 16600 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਹ 60037 ਵੋਟਾਂ ਨਾਲ ਪਹਿਲੇ, ਜਦੋਂ ਕਿ ਕਾਂਗਰਸੀ ਉਮੀਦਵਾਰ ਅਮਰੇਸ਼ ਕੁਮਾਰ 43437 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਉਹ 16600 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ। 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਮੰਗਲ ਪਾਂਡੇ 8278 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਹ 66103 ਵੋਟਾਂ ਨਾਲ ਪਹਿਲੇ, ਜਦੋਂ ਕਿ ਰਾਸ਼ਟਰੀ ਜਨਤਾ ਦਲ (RJD) ਅਵਧ ਬਿਹਾਰੀ ਚੌਧਰੀ 57825 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਉਹ 8278 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ। 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਜਨਤਾ ਦਲ ਦੇ ਉਮੀਦਵਾਰ ਸੁਨੀਲ ਕੁਮਾਰ 101469  ਵੋਟਾਂ ਜਿੱਤ ਗਏ ਹਨ। ਉਹਨਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਧਨੰਜਯ 16163 ਵੋਟਾਂ ਦੇ ਫ਼ਰਕ ਹਰਾਇਆ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਰੇਣੂ ਦੇਵੀ 91907 ਵੋਟਾਂ ਜਿੱਤ ਗਈ ਗੈ।  ਕਾਂਗਰਸੀ ਉਮੀਦਵਾਰ ਵਾਸ਼ੀ ਅਹਿਮਦ 69534 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 22373 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਡਾ. ਪ੍ਰੇਮ ਕੁਮਾਰ 90878 ਵੋਟਾਂ ਜਿੱਤ ਗਏ ਹਨ।  ਕਾਂਗਰਸੀ ਉਮੀਦਵਾਰ ਅਖੌਰੀ ਓਂਕਾਰ ਨਾਥ 64455 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 26423 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ। 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਕ੍ਰਿਸ਼ਨਨੰਦਨ ਪਾਸਵਾਨ 96864 ਵੋਟਾਂ ਨਾਲ ਜਿੱਤੇ ਹਨ।  RJD ਉਮੀਦਵਾਰ ਰਾਜੇਂਦਰ ਕੁਮਾਰ 89769 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 7095 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਨੀਰਜ ਸਿੰਘ ਸਿੰਘ 52026 ਵੋਟਾਂ ਨਾਲ ਅੱਗੇ ਹਨ। ਉਹ 45425 ਵੋਟਾਂ ਨਾਲ ਪਹਿਲੇ, ਜਦੋਂ ਕਿ RJD ਉਮੀਦਵਾਰ ਡਾ.ਵੀਪੀਨ ਕੁਮਾਰ ਸਿੰਘ 36962 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 52026 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਨਿਤੀਸ਼ ਮਿਸ਼ਰਾ 107958 ਵੋਟਾਂ ਨਾਲ ਜਿੱਤੇ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਰਾਮ ਨਾਰਾਇਣ ਯਾਦਵ 53109 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 54849 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਸੰਜੇ ਸਰਾਓਗੀ 97453  ਵੋਟਾਂ ਨਾਲ ਜਿੱਤ ਗਏ ਹਨ। ਵਿਕਾਸਸ਼ੀਲ ਇਨਸਾਨ ਪਾਰਟੀ ਦੇ ਉਮੀਦਵਾਰ ਉਮੇਸ਼ ਸਾਹਨੀ 72860 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ  24593 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ। 

ਸੂਬੇ ਦੀ ਫੂਡ ਤੇ ਕੰਜ਼ਿਊਮਰ ਪ੍ਰੋਟੈਕਸ਼ਨ ਮੰਤਰੀ ਅਤੇ ਜਨਤਾ ਦਲ ਦੀ ਉਮੀਦਵਾਰ ਲੇਸ਼ੀ ਸਿੰਘ ਧਮਦਾਹਾ ਸੀਟ ਤੋਂ 29958 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ 59933 ਵੋਟਾਂ ਅਜੇ ਤੱਕ ਹਾਸਲ ਕੀਤੀਆਂ, ਜਦਕਿ RJD ਦੇ ਉਮੀਦਵਾਰ ਸੰਤੋਸ਼ ਕੁਮਾਰ 29975 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 29958 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।

ਬਿਹਾਰ ਦੇ ਲੋਕ ਨਿਰਮਾਣ ਮੰਤਰੀ ਤੇ ਅਮਰਪੁਰ ਸੀਟ ਤੋਂ ਜੇ.ਡੀ.ਯੂ. ਦੇ ਉਮੀਦਵਾਰ ਜਯੰਤ ਰਾਜ 12237 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਹ 43931 ਵੋਟਾਂ ਨਾਲ ਪਹਿਲੇ ਨੰਬਰ 'ਤੇ ਜਦਕਿ ਕਾਂਗਰਸ ਦੇ ਜਿਤੇਂਦਰ ਸਿੰਘ ਹੁਣ ਤੱਕ 31694 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ।

ਬਿਹਾਰ ਦੇ ਵਿਗਿਆਨ ਤੇ ਤਕਨੀਕ ਮੰਤਰੀ ਸੁਮਿਤ ਕੁਮਾਰ ਸਿੰਘ ਨੂੰ ਚੱਕਾਈ ਤੋਂ ਜੇ.ਡੀ.ਯੂ. ਨੇ ਉਮੀਦਵਾਰ ਐਲਾਨਿਆ ਹੈ, ਜੋ 4278 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਦੌਰਾਨ ਆਰ.ਜੇ.ਡੀ. ਦੀ ਸਾਵਿਤਰੀ ਦੇਵੀ 4278 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੂੰ ਹੁਣ ਤੱਕ 38297 ਵੋਟਾਂ ਹਾਸਲ ਹੋਈਆਂ, ਜਦਕਿ ਸੁਮਿਤ ਨੂੰ 34019 ਵੋਟਾਂ।

ਇਸ ਸੀਟ ਤੋਂ ਜਨਤਾ ਦਲ ਦੀ ਉਮੀਦਵਾਰ ਸ਼ੀਲਾ ਕੁਮਾਰੀ ਮੰਡਲ 12805 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ 81645 ਵੋਟਾਂ ਅਜੇ ਤੱਕ ਹਾਸਲ ਕੀਤੀਆਂ, ਜਦਕਿ ਕਾਂਗਰਸੀ ਉਮੀਦਵਾਰ ਅਜੇ ਤੱਕ 64840 ਵੋਟਾਂ ਹਾਸਲ ਕਰ ਸਕੇ।

ਬਿਹਾਰ ਦੇ ਊਰਜਾ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ ਸੁਪੌਲ ਤੋਂ ਜੇ.ਡੀ.ਯੂ. ਦੀ ਟਿਕਟ 'ਤੇ ਚੋਣ ਲੜ ਰਹੇ ਹਨ, ਜੋ 9625 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸ਼ੁਰੂਆਤੀ ਰੁਝਾਨਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 49316 ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਕਾਂਗਰਸ ਦੇ ਮਿੰਨਾਤੁੱਲਾ ਰਹਿਮਾਨੀ ਨੇ 39691 ਵੋਟਾਂ ਹਾਸਲ ਕੀਤੀਆਂ ਹਨ।

ਬਿਹਾਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਹੰਮਦ ਜਾਮਾ ਖਾਨ ਚੈਨਪੁਰ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਜੇ.ਡੀ.ਯੂ. ਉਮੀਦਵਾਰ ਜਾਮਾ ਖਾਨ 6759 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਆਰ.ਜੇ.ਡੀ. ਦੇ ਉਮੀਦਵਾਰ ਬ੍ਰਿਜ ਕਿਸ਼ੋਰ ਬਿੰਦ ਉਹਨਾਂ ਤੋਂ ਪਿੱਛੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਸੰਜੇ ਸਰਾਓਗੀ 28085 ਵੋਟਾਂ ਨਾਲ ਅੱਗੇ ਹਨ। ਉਹ 73313 ਵੋਟਾਂ ਨਾਲ ਪਹਿਲੇ, ਜਦੋਂ ਕਿ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਉਮੀਦਵਾਰ ਉਮੇਸ਼ ਸਾਹਨੀ 45228 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 28085 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ। 
ਕ੍ਰਿਸ਼ਨ ਕੁਮਾਰ ਮੰਟੂ

ਬਿਹਾਰ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਮਹੇਸ਼ਵਰ ਹਜ਼ਾਰੀ ਜੇ.ਡੀ.ਯੂ. ਦੀ ਟਿਕਟ 'ਤੇ ਕਲਿਆਣਪੁਰ ਸੀਟ ਤੋਂ ਚੋਣ ਲੜ ਰਹੇ ਹਨ, ਜਿੱਥੇ ਉਹ 118162 ਵੋਟਾਂ ਨਾਲ ਜਿੱਤ ਗਏ ਹਨ। ਜਦਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਰਨਜੀਤ ਕੁਮਾਰ ਕੁਮਾਰ ਰਾਮ 38586 ਵੋਟਾਂ ਦੇ ਫਰਕ ਨਾਲ ਹਾਰ ਗਏ।

ਬਿਹਾਰ ਦੇ ਸਮਾਜ ਕਲਿਆਣ ਮੰਤਰੀ ਮਦਨ ਸਾਹਨੀ ਨੂੰ ਜੇ.ਡੀ.ਯੂ. ਨੇ ਬਹਾਦਰਪੁਰ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ, ਜਿੱਥੇ ਉਹ 6953 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਸੀਟ ਤੋਂ ਆਰ.ਜੇ.ਡੀ. ਦੇ ਭੋਲਾ ਯਾਦਵ 59055 ਵੋਟਾਂ ਨਾਲ ਦੂਜੇ ਨੰਬਰ 'ਤੇ ਚੱਲ ਰਹੇ ਹਨ।

ਬਿਹਾਰ ਦੇ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਬਿਹਾਰ ਦੀਆਂ ਸਭ ਤੋਂ ਪ੍ਰਮੁੱਖ ਸੀਟਾਂ ਤੋਂ ਇਕ ਨਾਲੰਦਾ ਤੋਂ ਜੇ.ਡੀ.ਯੂ. ਦੀ ਟਿਕਟ 'ਤੇ ਚੋਣ ਮੈਦਾਨ 'ਚ ਉਤਰੇ ਹਨ, ਜੋ 26521 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 75712 ਵੋਟਾਂ ਹਾਸਲ ਕੀਤੀਆਂ, ਜਦਕਿ ਕਾਂਗਰਸੀ ਉਮੀਦਵਾਰ ਕੌਲਸ਼ੇਂਦਰ ਕੁਮਾਰ ਨੇ 49191 ਵੋਟਾਂ ਹਾਸਲ ਕੀਤੀਆਂ।

ਬਿਹਾਰ ਦੇ ਜਲ ਸਰੋਤ ਮੰਤਰੀ ਵਿਜੇ ਕੁਮਾਰ ਚੌਧਰੀ ਸਰਾਇਰੰਜਨ ਸੀਟ ਤੋਂ ਜੇ.ਡੀ.ਯੂ. ਦੇ ਉਮੀਦਵਾਰ ਹਨ, ਜੋ 8737 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ ਅਜੇ 68059 ਵੋਟਾਂ ਹਾਸਲ ਕੀਤੀਆਂ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਨੇ ਅਰਬਿੰਦ ਕੁਮਾਰ ਸਾਹਨੀ ਨੇ 59328 ਵੋਟਾਂ ਅਜੇ ਤੱਕ ਹਾਸਲ ਕੀਤੀਆਂ। 

ਬਿਹਾਰ ਦੇ ਐਕਸਾਈਜ਼ ਮੰਤਰੀ ਰਤਨੇਸ਼ ਸਾਦਾ ਵਿਧਾਨ ਸਭਾ ਚੋਣਾਂ 'ਚ ਸੋਨਬਰਸ਼ਾ ਸੀਟ ਤੋਂ ਜੇ.ਡੀ.ਯੂ. ਦੀ ਟਿਕਟ 'ਤੇ ਚੋਣ ਲੜ ਰਹੇ ਹਨ, ਜੋ 4907 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 44725 ਵੋਟਾਂ ਪਈਆਂ ਹਨ, ਜਦਕਿ ਕਾਂਗਰਸੀ ਉਮੀਦਵਾਰ ਸਰਿਤਾ ਦੇਵੀ ਅਜੇ ਤੱਕ 39818 ਵੋਟਾਂ ਹਾਸਲ ਕਰ ਸਕੀ ਹੈ।