ਪੰਜਾਬ ''ਚ ਫਿਰ ਗੋਲੀਆਂ ਬਾਜ਼ੀ! NRI ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੰਬਿਆ ਪੁਰਾ ਇਲਾਕਾ

ਪੰਜਾਬ ''ਚ ਫਿਰ ਗੋਲੀਆਂ ਬਾਜ਼ੀ! NRI ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੰਬਿਆ ਪੁਰਾ ਇਲਾਕਾ

ਪੰਜਾਬ ਵਿੱਚ ਰੋਜ਼ਾਨਾ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਦਿਹਾਤੀ ਇਲਾਕੇ ਵਿਚੋਂ ਸਾਹਮਣੇ ਆਇਆ ਹੈ, ਜਿੱਥੇ ਭੋਗਪੁਰ ਨੇੜੇ ਭਟਨੂਰਾ ਲੁਬਾਣਾ ਪਿੰਡ ਵਿੱਚ ਇਕ ਐੱਨ. ਆਰ. ਆਈ. ਪਰਿਵਾਰ ਦੇ ਘਰ 'ਤੇ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਪੀੜਤ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਉਥੇ ਹੀ ਮੌਕੇ ਉਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਤੇ ਦੋ ਸਵਾਰ ਵਿਅਕਤੀ ਆਉਂਦੇ ਹਨ, ਜਿਨ੍ਹਾਂ ਵੱਲੋਂ ਗੋਲ਼ੀਆਂ ਚਲਾਈਆਂ ਜਾਂਦੀਆਂ ਹਨ।

Image

ਉਹ ਆਪਣੀ ਮੋਟਰਸਾਈਕਲ ਥੋੜ੍ਹੀ ਦੂਰੀ 'ਤੇ ਪਾਰਕ ਕਰਦੇ ਹਨ ਅਤੇ ਟਾਰਚ ਨਾਲ ਘਰ ਦੀ ਪਛਾਣ ਕਰਦੇ ਹਨ। ਹਮਲਾਵਰਾਂ ਨੇ ਘਰ 'ਤੇ ਪਹਿਲਾਂ ਇਕ ਗੋਲ਼ੀ ਚਲਾਈ, ਫਿਰ ਥੋੜ੍ਹੀ ਦੇਰ ਬਾਅਦ ਦੂਜੀ ਵਾਰ ਗੋਲ਼ੀਆਂ ਚਲਾ ਕੇ ਬਾਈਕ 'ਤੇ ਸਵਾਰ ਹੋ ਕੇ ਭੱਜ ਗਏ। ਪੁਲਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐੱਨ.ਆਰ.ਆਈ. ਪਰਿਵਾਰ ਕੁਝ ਦਿਨ ਪਹਿਲਾਂ ਹੀ ਇਕਲੈਂਡ ਤੋਂ ਵਾਪਸ ਪਰਤਿਆ ਸੀ।
 

Image