ਧਮਾਕਿਆਂ ਨੂੰ ਲੈ ਕੇ CM ਮਾਨ ਨੇ ਦਿੱਤਾ ਬਿਆਨ ,"‘ਇਹ ਧਮਾਕੇ BJP ਦੀ ਪੰਜਾਬ ਚੋਣਾਂ ਦੀ ਤਿਆਰੀ’"

ਧਮਾਕਿਆਂ ਨੂੰ ਲੈ ਕੇ CM ਮਾਨ ਨੇ ਦਿੱਤਾ ਬਿਆਨ ,

ਪੰਜਾਬ ਵਿਚ ਇੱਕ ਹਫ਼ਤੇ ‘ਚ ਤਿੰਨ ਧਮਾਕੇ ਹੋਏ। ਭਾਜਪਾ ਅਤੇ ਕਾਂਗਰਸ ਨੇ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸ ਮੁੱਖ ਮੰਤਰੀ ਮਾਨ ਨੇ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਭਾਜਪਾ ‘ਤੇ ਦੋਸ਼ ਲਗਾਉਂਦੇ ਹੋਏ CM ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਜੋ ਸ਼ੁਰੂ ਹੋਇਆ ਹੈ ਉਹ ਭਾਜਪਾ ਦਾ ਸਟਾਈਲ ਹੈ। ਭਾਜਪਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਡਰਾਉਣ ਲਈ ਅਜਿਹੇ ਹੱਥਕੰਡੇ ਵਰਤਦੀ ਹੈ।

ਸ੍ਰੀ ਆਨੰਦਪੁਰ ਸਾਹਿਬ ਵਿੱਚ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਧਮਾਕੇ ਭਾਜਪਾ ਦੀ ਚੋਣਾਂ ਦੀ ਤਿਆਰੀ ਹੈ। ਬੀਜੇਪੀ ਇਨ੍ਹਾਂ ਹਰਕਤਾਂ ਤੋਂ ਬਾਜ ਆ ਜਾਵੇ, ਬੀਜੇਪੀ ਦ ਕੰਮ ਕਰਨ ਦਾ ਸਟਾਈਲ ਇਹੀ ਹੈ ਚੋਣਾਂ ਵਾਲੇ ਰਾਜਾਂ ਵਿੱਚ ਧਮਾਕੇ ਅਤੇ ਦੰਗੇ ਭੜਕਾਉਣਾ। ਭਾਜਪਾ ਹਿੰਸਾ ਫੈਲਾ ਕੇ ਡਰਾ ਕੇ ਵੋਟਾਂ ਲੈਦੀ ਹੈ। ਦੀਆਂ ਚੋਣਾਂ ਦੀਆਂ ਤਿਆਰੀਆਂ ਸਨ। ਭਾਜਪਾ ਛੋਟੇ ਧਮਾਕੇ ਕਰਕੇ ਲੋਕਾਂ ਨੂੰ ਡਰਾਉਣਾ ਅਤੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਇਹ ਭਾਜਪਾ ਦਾ ਅੰਦਾਜ਼ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਆਉਣ ਵਾਲਾ ਹੈ, ਉਸ ਤੋਂ ਪਹਿਲਾਂ ਇਹ ਵਾਰਦਾਤ ਹੋ ਗਈ।

                                           Image

ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਹਰ ਉਸ ਸੂਬੇ ਵਿੱਚ ਟਕਰਾਅ ਭੜਕਾਉਂਦੀ ਹੈ ਜਿੱਥੇ ਉਹ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬੇਅਦਬੀ ਕਾਨੂੰਨ ਤੋਂ ਬਹੁਤ ਦੁਖੀ ਹੈ, ਕਿਉਂਕਿ ਉਨ੍ਹਾਂ ਨੇ ਹਿੰਸਾ ਭੜਕਾਉਣ ਲਈ ਬੇਅਦਬੀ ਦੀ ਵਰਤੋਂ ਕੀਤੀ ਸੀ। ਹੁਣ, ਕੋਈ ਵੀ ਉਨ੍ਹਾਂ ਦੇ ਇਸ਼ਾਰੇ ‘ਤੇ ਬੇਅਦਬੀ ਨਹੀਂ ਕਰੇਗਾ ਕਿਉਂਕਿ ਕਾਨੂੰਨ ਸਖ਼ਤ ਹੋ ਗਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਛੋਟੇ-ਛੋਟੇ ਧਮਾਕੇ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ। ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਨੇ ਬਹੁਤ ਕਾਲਾ ਦੌਰ ਦੇਖਿਆ ਹੈ। ਲੋਕਾਂ ਦੇ ਜ਼ਖ਼ਮ ਅਜੇ ਵੀ ਤਾਜ਼ੇ ਹਨ। ਭਾਜਪਾ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।