ਟਵਿਟਰ ਦਾ ਲੋਗੋ ਫਿਰ ਬਦਲਿਆ,  DOGE ਗਾਇਬ ਹੋਇਆ ,ਨੀਲੀ ਚਿੜੀ ਦੀ ਹੋਈ ਵਾਪਸੀ। 

 ਟਵਿਟਰ ਦਾ ਲੋਗੋ ਫਿਰ ਬਦਲਿਆ,  DOGE ਗਾਇਬ ਹੋਇਆ ,ਨੀਲੀ ਚਿੜੀ ਦੀ ਹੋਈ ਵਾਪਸੀ। 

ਦੁਨੀਆ ਦੇ ਅਮੀਰ ਕਾਰੋਬਾਰੀ ਐਲਨ ਮਸਕ ਨੇ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਦੇ ਲੋਗੋ ਨੂੰ ਫਿਰ ਬਦਲ ਦਿੱਤਾ ਹੈ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੀਲੀ ਚਿੜੀ ਹਟਾ ਕੇ ਇਕ ਡਾਗ ਨੂੰ ਲੋਗੋ ਬਣਾਇਆ ਸੀ। ਹਾਲਾਂਕਿ ਇਹ ਬਦਲਾਅ ਸਿਰਫ ਵੈੱਬ ਵਰਜ਼ਨ ਲਈ ਸੀ, ਐਪ 'ਤੇ ਨਹੀਂ। ਹੁਣ ਨੀਲੀ ਚਿੜੀ ਵਾਲਾ ਲੋਗੋ ਫਿਰ ਵਾਪਸ ਆ ਗਿਆ ਹੈ। ਵੈੱਬ ਅਤੇ ਐਪ ਦੋਵਾਂ 'ਤੇ ਇਹ ਲੋਗੋ ਨਜ਼ਰ ਆ ਰਿਹਾ ਹੈ। ਲੋਗੋ 'ਚ ਬਦਲਾਅ ਤੋਂ ਬਾਅਦ ਕ੍ਰਿਪਟੋਕਰੰਸੀ ਡਾਜਕਾਈਨ 'ਚ ਕਰੀਬ 10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਕੀ ਸੀ ਟਵਿਟਰ ਦਾ ਲੋਗੋ DOGE?
- ਸਾਫਟਵੇਅਰ ਇੰਜੀਨੀਅਰ ਬਿਲੀ ਮਾਰਕਸ ਅਤੇ ਜੈਕਸਨ ਪਾਲਮਰ ਨੇ 2013 'ਚ ਬਿਟਕੁਆਇਨ ਵਰਗੀ ਕ੍ਰਿਪਟੋਕਰੰਸੀ ਦਾ ਮਜ਼ਾਕ ਉਡਾਉਣ ਲਈ ਡਾਜਕੁਆਇਨ ਦੀ ਸ਼ੁਰੂਆਤ ਕੀਤੀ ਸੀ। ਮਸਕ ਕਈ ਮੌਕਿਆਂ 'ਤੇ ਇਸਨੂੰ ਆਪਣੀ ਪਸੰਦੀਦਾ ਕ੍ਰਿਪਟਕਰੰਸੀ ਦੱਸ ਚੁੱਕੇ ਹਨ। ਮਸਕ ਨੇ ਡਾਜਕੁਆਇਨ ਦੇ ਸਪੋਰਟ 'ਚ ਫਰਵਰੀ 2022 'ਚ ਕਈ ਟਵੀਟ ਕੀਤੇ ਸਨ। ਉਸ ਸਮੇਂ ਉਨ੍ਹਾਂ ਨੇ ਪਹਿਲੇ ਟਵੀਟ 'ਚ ਸਿਰਫ 'DOGE' ਲਿਖਿਆ ਸੀ।

- ਦੂਜੇ ਟਵੀਟ 'ਚ ਮਸਕ ਨੇ ਲਿਖਿਆ ਸੀ- ਡਾਜਕੁਆਇਨ ਲੋਕਾਂ ਦਾ ਕ੍ਰਿਪਟੋ ਹੈ। ਨਾ ਹਾਈ, ਨਾ ਲੋਅ ਓਨਲੀ DOGE! ਇਸ ਤੋਂ ਬਾਅਦ ਇਸਕ੍ਰਿਪਟੋਕਰੰਸੀ ਦੀ ਕੀਮਤ ਉਛਲ ਕੇ 5 ਸੈਂਟ ਹੋ ਗਈ ਸੀ।ਮਸਕ ਦੇ ਟਵੀਟਸ ਤੋਂ ਪਹਿਲਾਂ ਇਹ ਤਿੰਨ ਸੈਂਟ 'ਤੇ ਟ੍ਰੇਡ ਕਰ ਰਹੀ ਸੀ।

- ਦਸੰਬਰ 2020 'ਚ ਵੀ ਉਨ੍ਹਾਂ ਨੇ One Word: Doge ਟਵੀਟ ਕੀਤਾ ਸੀ ਅਤੇ ਇਸਦੀ ਕੀਮਤ20 ਫੀਸਦੀ ਵੱਧ ਗਈ ਸੀ। ਹੁਣ ਟਵਿਟਰ ਦੇ ਨਵੇਂ ਲੋਗੋ 'ਚ ਸਕ ਨੇ ਇਸ ਕ੍ਰਿਪਟੋਕਰੰਸੀ ਦੇ ਡਾਗ ਦੀ ਫੋਟੋ ਦਾ ਇਸਤੇਮਾਲ ਕੀਤਾ ਹੈ।


ਯੂਜ਼ਰਜ਼ ਫੈਸਲੇ ਤੋਂ ਹੈਰਾਨ ਸਨ, ਟ੍ਰੈਂਡ ਕਰਨ ਲੱਗਾ ਸੀ DOGE
ਟਵਿਟਰ ਦਾ ਲੋਗੋ ਬਦਲਦੇ ਹੀ ਯੂਜ਼ਰਜ਼ ਹੈਰਾਨ ਰਹਿ ਗਏ ਸਨ ਅਤੇ ਇਕ-ਦੂਜੇ ਤੋਂ ਇਸ ਬਦਲਾਅ ਨੂੰ ਲੈ ਕੇ ਸਵਾਲ ਪੁੱਛਣ ਲੱਗੇ। ਇਕ ਯੂਜ਼ਰ ਨੇ ਪੁੱਛਿਆ ਕਿ ਕੀ ਸਾਰਿਆਂ ਨੂੰ ਲੋਗੋ 'ਤੇ ਡਾਗ ਦਿਖਾਈ ਦੇ ਰਿਹਾ ਹੈ। ਦੇਖਦੇ ਹੀ ਦੇਖਦੇ ਟਵਿਟਰ 'ਤੇ #DOGE ਟ੍ਰੈਂਡ ਕਰਨ ਲੱਗਾ। ਯੂਜ਼ਰਜ਼ ਨੂੰ ਲੱਗਾ ਸੀ ਕਿ ਟਵਿਟਰ ਨੰ ਕਿਸੇ ਨੇ ਹੈਕ ਕਰ ਲਿਆ ਹੈ। ਕੁਝ ਦੇਰ ਬਾਅਦ ਹੀ ਐਲਨ ਮਸਕ ਨੇ ਇਕ ਟਵੀਟ ਕੀਤਾ, ਜਿਸ ਤੋਂ ਸਾਫ ਹੋ ਗਿਆ ਕਿ ਟਵਿਟਰ ਨੇ ਆਪਣਾ ਲੋਗੋ ਬਦਲ ਦਿੱਤਾ ਹੈ। ਹਾਲਾਂਕਿ, ਹੁਣ ਦੁਬਾਰਾ ਨੀਲੀ ਚਿੜੀ ਦੀ ਵਾਪਸੀ ਹੋ ਗਈ ਹੈ।