AK-47 ਸਣੇ ਹਥਿਆਰਾਂ ਦਾ ਵੱਡਾ ਜ਼ਖੀਰਾ BSF ਪੰਜਾਬ ਤੇ SSOC ਅੰਮ੍ਰਿਤਸਰ ਵੱਲੋਂ ਬਰਾਮਦ, ਇਕ ਮੁਲਜ਼ਮ ਵੀ ਗ੍ਰਿਫਤਾਰ

AK-47 ਸਣੇ ਹਥਿਆਰਾਂ ਦਾ ਵੱਡਾ ਜ਼ਖੀਰਾ BSF ਪੰਜਾਬ ਤੇ SSOC ਅੰਮ੍ਰਿਤਸਰ ਵੱਲੋਂ ਬਰਾਮਦ, ਇਕ ਮੁਲਜ਼ਮ ਵੀ ਗ੍ਰਿਫਤਾਰ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਵੱਡੀ ਕਾਰਵਾਈ ਕਰਦੇ ਹੋਏ AK-47 ਰਾਈਫਲ, 25 ਵਿਦੇਸ਼ੀ ਪਿਸਤੌਲਾਂ, 368 ਕਾਰਤੂਸ ਤੇ 47 ਮੈਗਜ਼ੀਨ ਬਰਾਮਦ ਕੀਤੇ ਹਨ।

ਇਹੀ ਨਹੀਂ ਬੀਐੱਸਐੱਫ ਨੇ ਇਕ ਭਾਰਤੀ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸੇ ਨੇ ਹੀ ਇਹ ਖੇਪ ਚੁੱਕ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਟਿਕਾਣੇ ਲਗਾਉਣਾ ਸੀ। BSF ਨੇ ਇਹ ਖੇਪ ਲੋਪੋਕੇ ਤੇ ਰਮਦਾਸ ਸੈਕਟਰ ਦੇ ਵਿਚ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨੀ ਤਸਕਰਾਂ ਨੇ ISI ਦੇ ਇਸ਼ਾਰੇ ‘ਤੇ ਇਹ ਹਥਿਆਰਾਂ ਦਾ ਜਖੀਰਾ ਡ੍ਰੋਨ ਜ਼ਰੀਏ ਉਕਤ ਇਲਾਕਿਆਂ ਵਿਚ ਉਤਾਰਿਆ ਸੀ। ਜਿਸ ਨੂੰ ਪੰਜਾਬ ਹੀ ਨਹੀਂ ਸਗੋਂ ਦਿੱਲੀ, ਹਰਿਆਣਾ ਤੇ ਯੂਪੀ ਦੇ ਬਦਮਾਸ਼ਾਂ ਨੂੰ ਸਪਲਾਈ ਕੀਤਾ ਜਾਣਾ ਸੀ। ਸੂਚਨਾ ਦੇ ਆਧਾਰ ‘ਤੇ BSF ਦੀ 117 ਬਟਾਲੀਅਨ ਨੇ ਇਹ ਬਰਾਮਦਗੀ ਕੀਤੀ ਹੈ।