ਪੰਜਾਬ ਲਈ ਬਸਪਾ ਵਲੋਂ 2 ਹੋਰ ਉਮੀਦਵਾਰਾਂ ਦਾ ਐਲਾਨ

 ਪੰਜਾਬ ਲਈ ਬਸਪਾ ਵਲੋਂ 2 ਹੋਰ ਉਮੀਦਵਾਰਾਂ ਦਾ ਐਲਾਨ

ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਲੋਕ ਸਭਾ ਚੋਣਾਂ 2024 ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਬਿਆਨ ਅਨੁਸਾਰ ਬਸਪਾ ਦੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋ ਕੁਲਵੰਤ ਸਿੰਘ ਮਹਿਤੋਂ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਉਮੀਦਵਾਰ ਹੋਣਗੇ।

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਮੌਜੂਦਾ ਜਿਲ੍ਹਾ ਪ੍ਰਧਾਨ ਅਤੇ ਸਾਹਿਬ ਕਾਂਸੀ ਰਾਮ ਜੀ ਦੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਹਨ ਜੋ ਕਿ ਤਲਵੰਡੀ ਸਾਬੋ ਵਿਧਾਨ ਸਭਾ ਨਾਲ ਸੰਬੰਧਤ ਮਜਬੀ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ।

ਉਨ੍ਹਾਂ ਨੇ ਮੋਹਰਲੀ ਕਤਾਰ ਖੜ੍ਹੇ ਹੋਕੇ ਤਲਵੰਡੀ ਸਾਬੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂ ਘਰ ਦਾ ਜ਼ਮੀਨ ਕਬਜੇ ਦਾ ਮਾਮਲਾ ਪ੍ਰਮੁੱਖਤਾ ਨਾਲ ਲੜਿਆ ਸੀ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਤੋਂ ਕੁਲਵੰਤ ਸਿੰਘ ਮਹਿਤੋਂ ਬਹੁਜਨ ਸਮਾਜ ਪਾਰਟੀ ਤੇ ਸੂਬਾ ਸਕੱਤਰ ਵਜੋਂ ਪਿਛਲੇ ਦੋ ਸਾਲਾਂ ਤੋਂ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸਨ।

ਗੜ੍ਹੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵਲੋਂ ਨੌਂ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿਚ ਪਹਿਲਾਂ ਘੋਸ਼ਿਤ ਕੀਤੇ ਗਏ ਸੱਤ ਉਮੀਦਵਾਰਾਂ ਵਿਚ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ,  ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਪ੍ਰਮੁੱਖ ਹਨ।