- Updated: June 01, 2026 12:44 PM
ਕਰੋੜਾਂ ਰੁਪਏ ਦੇ ਡਰੱਗ ਰੈਕੇਟ ਨਾਲ ਜੁੜੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਹ ਕਾਰਵਾਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਕੀਤੀ ਗਈ । ਪੁਲਿਸ ਨੇ ਰਾਣੋ ਪਿੰਡ ਵਿਚ 11 ਕਨਾਲ, 11 ਮਰਲੇ ਦੇ ਇਕ ਆਲੀਸ਼ਾਨ ਘਰ ਨੂੰ ਢਾਹ ਦਿੱਤਾ। ਗੁਰਦੀਪ ਸਿੰਘ ਰਾਣੋ ਵਿਰੁੱਧ ਦਸ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਗੁਰਦੀਪ ਸਿੰਘ ਰਾਣੋ ਨੂੰ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਸਮੇਤ ਕਈ ਪ੍ਰਮੁੱਖ ਅਕਾਲੀ ਆਗੂਆਂ ਦਾ ਕਰੀਬੀ ਮੰਨਿਆ ਜਾਂਦਾ ਸੀ।ਇਹ ਕਾਰਵਾਈ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਕੀਤੀ ਗਈ।