- Updated: March 24, 2026 10:39 PM
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕੈਗ ਰਿਪੋਰਟ ਨੇ ਆਪਣੇ ਆਪ ਨੂੰ ਈਮਾਨਦਾਰ ਦੱਸਣ ਵਾਲੀ ਆਮ ਆਦਮੀ ਪਾਰਟੀ ਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪਰਦਾਫ਼ਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਬੰਗਲੇ 'ਸ਼ੀਸ਼ ਮਹਿਲ' ਦੇ ਨਵੀਨੀਕਰਨ ’ਚ ਭਾਰੀ ਲਾਗਤ ਵਾਧੇ ਦਾ ਖ਼ੁਲਾਸਾ ਕੀਤਾ ਹੈ। ਇਸ ਵੀ ਕਿਹਾ ਗਿਆ ਹੈ ਕਿ ਕੰਮ ਪਹਿਲਾਂ ਕਰਵਾ ਲਿਆ ਗਿਆ, ਬਿੱਲ ਬਾਅਦ ’ਚ ਪਾਸ ਕਰਵਾਏ ਗਏ।
ਆਡਿਟ ਤੋਂ ਪਤਾ ਲੱਗਾ ਹੈ ਕਿ ਪ੍ਰੋਜੈਕਟ ਲਈ ਸ਼ੁਰੂਆਤੀ ਮਨਜ਼ੂਰ ਰਕਮ 9.59 ਕਰੋੜ ਸੀ ਜਦਕਿ ਨਵੀਨੀਕਰਨ ਦੀ ਕੁੱਲ ਲਾਗਤ 33.66 ਕਰੋੜ ਹੋ ਗਈ, ਜੋ ਕਿ 342% ਵਾਧਾ ਹੈ। ਇਹ ਸਰਕਾਰੀ ਫੰਡਾਂ ਦੀ ਘੋਰ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕੇਜਰੀਵਾਲ ਲਈ ਬਣਾਏ ਗਏ ਸਰਕਾਰੀ ਬੰਗਲੇ ਦੀ ਵੀ ਕੈਗ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
The CAG report on the “Sheesh Mahal” government bungalow has exposed @ArvindKejriwal’s hypocrisy.
I demand a similar CAG probe in Punjab into the expenditure on accommodation and services provided to Kejriwal and other @AamAadmiParty leaders from Delhi, as media reports suggest… pic.twitter.com/5kGN72nm3D
— Pargat Singh (@PargatSOfficial) March 24, 2026
ਉਨ੍ਹਾਂ ਕਿਹਾ ਕਿ ਕੈਗ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਫੰਡਾਂ ਦੀ ਕਿਵੇਂ ਦੁਰਵਰਤੋਂ ਕੀਤੀ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਹ ਹਰ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈਣ ’ਚ ਸਭ ਤੋਂ ਅੱਗੇ ਸਨ। ਉਨ੍ਹਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਹਨ, ਜਿਨ੍ਹਾਂ ਨੇ ਦਿੱਲੀ ’ਚ ਸੱਤਾ ਸੰਭਾਲਣ ਤੋਂ ਪਹਿਲਾਂ ਵੀ.ਆਈ.ਪੀ. ਕਲਚਰ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਸਰਕਾਰੀ ਬੰਗਲੇ ’ਚ ਰਹਿਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਉਹ ਦੋ ਕਮਰਿਆਂ ਵਾਲੇ ਨਿੱਜੀ ਘਰ ’ਚ ਰਹਿੰਦੇ ਸਨ ਪਰ ਜਿਉਂ ਹੀ ਉਨ੍ਹਾਂ ਨੇ ਸੱਤਾ ਸੰਭਾਲੀ, ਸੱਤਾ ਉਨ੍ਹਾਂ ਦੇ ਸਿਰ ਚੜ੍ਹ ਗਈ ਅਤੇ ਉਹ ਸਰਕਾਰੀ ਖ਼ਰਚੇ 'ਤੇ ਆਪਣੇ ਤੇ ਆਪਣੇ ਪਰਿਵਾਰ ਲਈ ਐਸ਼ੋ-ਆਰਾਮ ਦੀਆਂ ਚੀਜ਼ਾਂ ’ਚ ਸ਼ਾਮਲ ਹੋਣ ਲੱਗ ਪਏ।
ਉਨ੍ਹਾਂ ਕਿਹਾ ਕਿ ਕੈਗ ਰਿਪੋਰਟ ਅਨੁਸਾਰ ਉਨ੍ਹਾਂ ਦੇ ਸ਼ੀਸ਼ ਮਹਿਲ ਸਰਕਾਰੀ ਬੰਗਲੇ 'ਤੇ ਉੱਚ-ਗੁਣਵੱਤਾ ਵਾਲੇ ਵਿਸ਼ੇਸ਼ਤਾਵਾਂ, ਕਲਾਤਮਕ, ਪੁਰਾਤਨ ਤੇ ਸਜਾਵਟੀ ਵਸਤੂਆਂ 'ਤੇ ਲਗਭਗ 18.88 ਕਰੋੜ ਖ਼ਰਚ ਕੀਤੇ ਗਏ। ਕੈਗ ਨੇ ਜਨਤਕ ਫੰਡਾਂ ਦੀ ਬੇਲੋੜੀ ਵਰਤੋਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਕੈਗ ਨੇ ਪ੍ਰਸ਼ਾਸਕੀ ਤੇ ਪ੍ਰਕਿਰਿਆਤਮਕ ਕਮੀਆਂ ਨੂੰ ਵੀ ਉਜਾਗਰ ਕੀਤਾ, ਜਿਸ ’ਚ 9.34 ਕਰੋੜ ਦੀਆਂ ਪੋਸਟ-ਫੈਕਟੋ ਪ੍ਰਵਾਨਗੀਆਂ ਤੇ ਸਟਾਫ ਕੁਆਰਟਰਾਂ ਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਅਲਾਟ ਕੀਤੇ ਗਏ ਫੰਡਾਂ ਦੀ ਮੁੜ ਵਰਤੋਂ ਸ਼ਾਮਲ ਹੈ। ਆਡਿਟ ਵਿੱਤੀ ਨਿਯੰਤਰਨ ਤੇ ਪ੍ਰਵਾਨਿਤ ਬਜਟ ਦੀ ਪਾਲਣਾ ’ਚ ਮਹੱਤਵਪੂਰਨ ਪਾੜੇ ਨੂੰ ਉਜਾਗਰ ਕਰਦਾ ਹੈ।