- Updated: February 24, 2026 10:20 PM
ਕੈਨੇਡਾ 'ਚ ਚੱਲ ਰਹੇ ਜਬਰਨ ਵਸੂਲੀ (extortion) ਦੇ ਗੰਭੀਰ ਅਪਰਾਧ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਸ਼ੱਕ ਵਿੱਚ ਇੱਕ 22 ਸਾਲਾ ਲਵਬੀਰ ਸਿੰਘ, ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਹੈ। ਸਰੀ ਪੁਲਸ ਸਰਵਿਸ (SPS) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਕੀਤੀ ਗਈ ਇੱਕ ਸਾਂਝੀ ਜਾਂਚ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਹਾਲਾਂਕਿ ਸਿੰਘ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਹੈ, ਪਰ ਸਰੀ ਪੁਲਸ ਨੇ ਸਰਗਰਮ ਅਪਰਾਧਿਕ ਜਾਂਚਾਂ ਨੂੰ ਅੱਗੇ ਵਧਾਉਣ ਲਈ ਉਸ ਦੀ ਤਸਵੀਰ ਜਾਰੀ ਕੀਤੀ ਹੈ। ਪੁਲਸ ਦਾ ਮੰਨਣਾ ਹੈ ਕਿ ਸਿੰਘ ਜਬਰਨ ਵਸੂਲੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਹੁਣ ਜਾਂਚਕਰਤਾ ਉਸ ਦੇ ਸਥਾਨਕ ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਰੀ ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਅਜਿਹੀ ਕੋਈ ਜਾਣਕਾਰੀ ਹੈ ਜੋ ਇਸ ਜਾਂਚ ਵਿੱਚ ਸਹਾਇਕ ਹੋ ਸਕਦੀ ਹੈ, ਤਾਂ ਉਹ ਤੁਰੰਤ ਸਰੀ ਪੁਲਸ ਸਰਵਿਸ ਜਾਂ ਆਪਣੀ ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨਾਲ ਸੰਪਰਕ ਕਰਨ।