- Updated: October 02, 2022 12:56 AM
ਕੈਨੇਡਾ ਦੇ ਚੰਡੀਗੜ੍ਹ ’ਚ ਕੌਂਸੁਲ ਜਨਰਲ ਪੈਟਰਿਕ ਹਬਰਟ ਨੇ ਕਿਹਾ ਹੈ ਕਿ ਕੈਨੇਡਾ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੀ ਗ਼ੈਰਅਧਿਕਾਰਤ ਰਾਇਸ਼ੁਮਾਰੀ ਨੂੰ ਮਾਨਤਾ ਨਹੀਂ ਦਿੰਦਾ। ਕੈਨੇਡਾ ’ਚ ਭਾਰਤੀ ਮੂਲ ਦੇ ਗੈਂਗਸਟਰਾਂ ਨਾਲ ਸਿੱਝਣ ਬਾਰੇ ਉਨ੍ਹਾਂ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਡ ਪੁਲੀਸ ਦੇ ਭਾਰਤ ’ਚ ਕਈ ਏਜੰਸੀਆਂ ਨਾਲ ਨੇੜਲੇ ਸਬੰਧ ਹਨ ਅਤੇ ਉਹ ਅਪਰਾਧੀਆਂ ’ਤੇ ਨੱਥ ਪਾਉਣ ਲਈ ਰਲ ਕੇ ਕੰਮ ਕਰਨਗੇ। ਵੱਖਰੇ ਖਾਲਿਸਤਾਨ ਸੂਬੇ ਦੀ ਮੰਗ ਲਈ ਐੱਸਐੱਫਜੇ ਵੱਲੋਂ ਕਰਵਾਈ ਜਾ ਰਹੀ ਰਾਇਸ਼ੁਮਾਰੀ ਬਾਰੇ ਹਬਰਟ ਨੇ ਕਿਹਾ, ‘‘ਕੈਨੇਡਾ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਅਸੀਂ ਭਾਰਤ ਦੀ ਖੁਦਮੁਖਤਿਆਰੀ, ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਦੇ ਹਾਂ। ਕੈਨੇਡਾ ਸਿੱਖਸ ਫਾਰ ਜਸਟਿਸ ਦੀ ਰਾਇਸ਼ੁਮਾਰੀ ਨੂੰ ਮਾਨਤਾ ਨਹੀਂ ਦਿੰਦਾ ਹੈ।’’ ਗੁਰਪਤਵੰਤ ਸਿੰਘ ਪੰਨੂ ਐੱਸਐੱਫਜੇ ਦਾ ਕਾਨੂੰਨੀ ਸਲਾਹਕਾਰ ਹੈ ਤੇ ਭਾਰਤ ਨੇ ਐੱਸਐੱਫਜੇ ’ਤੇ ਪਾਬੰਦੀ ਲਗਾਈ ਹੋਈ ਹੈ।