ਕੈਨੇਡਾ ''ਚ 2 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਗੱਡੀਆਂ ਪੁਲਸ ਨੇ ਕੀਤੀਆਂ ਬਰਾਮਦ, ਗ੍ਰਿਫ਼ਤਾਰ ਲੋਕਾਂ ''ਚ 2 ਭਾਰਤੀ

ਕੈਨੇਡਾ ''ਚ 2 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਗੱਡੀਆਂ ਪੁਲਸ ਨੇ ਕੀਤੀਆਂ ਬਰਾਮਦ, ਗ੍ਰਿਫ਼ਤਾਰ ਲੋਕਾਂ ''ਚ 2 ਭਾਰਤੀ

ਬੀਤੇ ਦਿਨ ਕੈਨੇਡਾ ਪੁਲਸ ਨੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਜਿੰਨਾਂ ਕੋਲੋਂ ਲਗਭਗ 2 ਮਿਲੀਅਨ ਡਾਲਰ (16 ਕਰੋੜ ਤੋਂ ਵੱਧ) ਦੇ ਕਰੀਬ ਬਣਦੇ ਮੁੱਲ ਦੀਆਂ 22 ਦੇ ਕਰੀਬ ਗੱਡੀਆਂ ਬਰਾਮਦ ਕੀਤੀਆਂ ਗਈਆਂ।

      Image

       Image


ਪੁਲਸ ਜਾਂਚ ਦੇ ਨਤੀਜੇ ਵਜੋਂ ਪੁਲਸ ਨੇ ਜਿਹੜੀਆਂ 13 ਲੈਂਡ ਰੋਵਰ, 5 ਡੌਜ ਰੈਮ, 2 ਪੋਰਸ਼, 1 ਹੌਂਡਾ ਸੀ.ਆਰ.ਵੀ ਅਤੇ 1 ਕੈਡੀਲੈਕ ਐਸ.ਆਰ.ਐਕਸ ਗੱਡੀਆਂ ਬਰਾਮਦ ਕੀਤੀਆ ਹਨ, ਉਨ੍ਹਾਂ ਦੀ ਕੁੱਲ ਕੀਮਤ 1,950,000 ਹਜ਼ਾਰ ਡਾਲਰ ਦੇ ਕਰੀਬ ਬਣਦੀ ਹੈ। ਪੁਲਸ ਨੇ ਕਿਹਾ ਕਿ "ਪ੍ਰੋਜੈਕਟ ਵਿੰਨੀ" ਦੇ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿੰਨਾਂ ਦੀ ਪਛਾਣ 27 ਸਾਲਾ ਰੌਬਰਟ ਰਾਮਨਾਰਾਇਣ, 32 ਸਾਲਾ ਗਜਨ ਕਰੁਣਾਨਿਥੀ, 23 ਸਾਲਾ ਰਿਆਜ਼ ਮੁਹੰਮਦ, 29 ਸਾਲਾ ਵੈਨ ਜਾਰਜ ਸਨਜਗਲੀ, 25 ਸਾਲਾ ਹੈਪੀਸ਼ਨ ਸਿਵਸੇਗਰਨ ਅਤੇ 36 ਸਾਲਾ ੳਨੀਲ ਰਿਕੇਟਸ ਵਜੋਂ ਹੋਈ ਹੈ।