ਹਰਕੀਰਤ ਸਿੰਘ ਕੈਨੇਡਾ ’ਚ ਬਣੇ ਬਰੈਂਪਟਨ ਸਿਟੀ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ। 

ਹਰਕੀਰਤ ਸਿੰਘ ਕੈਨੇਡਾ ’ਚ ਬਣੇ ਬਰੈਂਪਟਨ ਸਿਟੀ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ। 

ਕੈਨੇਡਾ ਦੇ ਬਰੈਂਪਟਨ ਸਿਟੀ ’ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਹਰਕੀਰਤ ਸਿੰਘ ਦੀ ਡਿਪਟੀ ਮੇਅਰ ਵਜੋਂ ਨਿਯੁਕਤੀ ਕੀਤੀ ਗਈ ਹੈ। ਕੈਨੇਡਾ ਦੇ ਜੰਮਪਲ ਹਰਕੀਰਤ ਸਿੰਘ ਨੂੰ ਸਰਬਸੰਮਤੀ ਨਾਲ ਸਿਟੀ ਆਫ਼ ਬਰੈਂਪਟਨ ਦਾ ਡਿਪਟੀ ਮੇਅਰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।

                      Image

ਇਸ ਮੌਕੇ ਬਰੈਂਪਟਨ ਸਿਟੀ ਕੌਂਸਲ ਵਲੋਂ ਜਾਰੀ ਕੀਤੇ ਗਏ ਬਿਆਨ ’ਚ ਦੱਸਿਆ ਗਿਆ ਕਿ ਵਾਰਡ ਨੰ. 9 ਅਤੇ 10 ਦੀ ਨੁਮਾਇੰਦਗੀ ਕਰਨ ਵਾਲੇ ਹਰਕੀਰਤ ਸਿੰਘ ਨੂੰ 2022-26 ਤੱਕ ਮੇਅਰ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਡਿਪਟੀ ਮੇਅਰ ਸ਼ਹਿਰ ਦੀ ਕੌਂਸਲ ਅਤੇ ਹੋਰਨਾਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ।