- Updated: August 08, 2023 12:33 PM
ਕੈਨੇਡਾ ਵਿਖੇ ਤਕਰੀਬਨ ਡੇਢ ਸਾਲ ਪਹਿਲਾਂ ਗਏ ਮਲੋਟ ਦੇ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਏ ਮਨਮੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਨੌਜਵਾਨ ਮਾਂ-ਪਿਓ ਦਾ ਇਕਲੌਤਾ ਪੁੱਤ ਸੀ।

ਮਲੋਟ ਸ਼ਹਿਰ ਦਾ ਵਸਨੀਕ ਨੌਜਵਾਨ ਮਨਮੀਤ ਸਿੰਘ ਡੇਢ ਕੁ ਸਾਲ ਪਹਿਲਾਂ ਘਰ ਦੇ ਆਰਥਿਕ ਹਾਲਾਤ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ ਵਿਖੇ ਵਰਕ ਪਰਮਿਟ ’ਤੇ ਗਿਆ ਸੀ ਪਰ ਅਚਾਨਕ ਉਸ ਦੀ ਮੌਤ ਦੀ ਖ਼ਬਰ ਨੇ ਜਿੱਥੇ ਉਸ ਦੇ ਘਰ ਸੱਥਰ ਵਿਛਾ ਦਿੱਤੇ, ਉਥੇ ਹੀ ਸੁਣਨ ਵਾਲੇ ਦੀ ਵੀ ਅੱਖ ਨਮ ਹੋਏ ਬਿਨਾਂ ਨਹੀਂ ਰਹਿ ਸਕੀ।

ਵਾਰਿਸਾਂ ਨੇ ਭੈਣ ਦੇ ਇਕਲੌਤੇ ਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਖੇ ਪਹੁੰਚਾਉਣ ਲਈ ਲੋਕਾਂ ਤੇ ਕੈਨੇਡਾ ਰਹਿੰਦੇ ਉਸ ਦੇ ਨਜ਼ਦੀਕੀਆਂ ਨੂੰ ਮਦਦ ਦੀ ਗੁਹਾਰ ਲਾਈ ਹੈ।