1984 ਦੇ ਦਰਦ ਨੂੰ ਕੈਨੇਡਾ ''ਚ ਸਿੱਖ ਸੰਸਦ ਮੈਂਬਰ ਨੇ ਕੀਤਾ ਬਿਆਨ। 

 1984 ਦੇ ਦਰਦ ਨੂੰ ਕੈਨੇਡਾ ''ਚ ਸਿੱਖ ਸੰਸਦ ਮੈਂਬਰ ਨੇ ਕੀਤਾ ਬਿਆਨ। 

ਕੈਨੇਡਾ ਵਿਖੇ ਸਰੀ ਸੈਂਟਰ ਤੋਂ ਸੰਸਦ ਮੈਂਬਰ ਰਮਨਦੀਪ ਸਰਾਏ ਨੇ ਜੂਨ 1984 ਦੇ ਸਿੱਖ ਘੱਲੂਘਾਰੇ ਦੀ 39ਵੀਂ ਬਰਸੀ ਮੌਕੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਸਰਾਏ ਨੇ ਕਿਹਾ ਕਿ ਜੂਨ 1984 ਇਕ ਅਜਿਹਾ ਸਮਾਂ ਹੈ ਜਿਸ ਨੂੰ ਸਿੱਖ ਕਦੇ ਨਹੀਂ ਭੁੱਲਣਗੇ। ਹਰਿਮੰਦਰ ਸਾਹਿਬ, ਜਿਸ ਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 'ਤੇ ਅੱਜ ਦੇ ਦਿਨ ਮਿਲਟਰੀ ਆਪਰੇਸ਼ਨ ਤਹਿਤ ਹਮਲਾ ਕੀਤਾ ਗਿਆ ਸੀ।  ਇਸ ਹਮਲੇ ਵਿਚ ਹਜ਼ਾਰਾਂ ਲੋਕ ਮਾਰੇ ਗਏ। ਅੱਜ ਇਸ ਹਮਲੇ ਦੀ 39ਵੀਂ ਬਰਸੀ 'ਤੇ ਅਸੀਂ ਗੁਆਚੀਆਂ ਜਾਨਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਪ੍ਰਾਰਥਨਾ ਕਰਦੇ ਹਾਂ।

June 1984 is a time that Sikhs will never forget. The Harmandir Sahib, also known as the Golden Temple, was attacked and thousands were killed. Today, on the 39th anniversary, we pray for the lives lost, and to have those responsible be held accountable. 

— Randeep S. Sarai (@randeepssarai) June 5, 2023

ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਦਿਲਾਂ ਵਿਚ ਅੱਜ ਵੀ 1984 ਦੇ ਕਤਲੇਆਮ ਦਾ ਦਰਦ ਮੌਜੂਦ ਹੈ।ਸਿੱਖ ਭਾਈਚਾਰਾ ਇਸ ਸਾਕੇ ਸਬੰਧੀ ਨਿਆਂ ਦੀ ਉਡੀਕ ਵਿਚ ਹੈ।