ਹਰਿਆਣਾ ਦੀ ਭਾਖੜਾ ਨਹਿਰ ਵਿਚ ਕਾਰ ਡਿੱਗੀ , 12 ਲੋਕ ਹੋਏ ਲਾਪਤਾ

 ਹਰਿਆਣਾ ਦੀ ਭਾਖੜਾ ਨਹਿਰ ਵਿਚ ਕਾਰ ਡਿੱਗੀ , 12 ਲੋਕ ਹੋਏ ਲਾਪਤਾ

ਹਰਿਆਣਾ ਵਿਚ ਬੀਤੀ ਰਾਤ ਇਕ ਕਾਰ ਭਾਖੜਾ ਨਹਿਰ ਵਿਚ ਡਿੱਗ ਗਈ। ਜਿਸ ਕਾਰਨ 12 ਲੋਕ ਲਾਪਤਾ ਹੋ ਗਏ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ ਤੇ ਬਚਾਅ ਕਾਰਜਾਂ ਵਿਚ ਲੱਗ ਗਏ। 

ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਕੀਤਾ ਤੇ ਭਾਖੜਾ ਨਹਿਰ ਵਿਚ ਡਿੱਗੇ ਲੋਕਾਂ ਦੀ ਭਾਲ ਸ਼ੁਰੂ ਕਰ ਦਿਤੀ। ਪੁਲਿਸ ਨੇ ਦਸਿਆ ਕਿ ਲਾਪਤਾ ਹੋਏ 12 ਲੋਕਾਂ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੇਅੋਂਦ ਦੇ ਰਹਿਣ ਵਾਲੇ ਜਸਵਿੰਦਰ ਸਿੰਘ (33), ਰਵਿੰਦਰ ਕੌਰ (30), ਅਮਨ ਸਿੰਘ (10), ਸੰਜਨਾ ਕੌਰ (11) ਅਤੇ ਪਿੰਡ ਸਸਪਾਲੀ ਦੀ ਵਾਸੀ ਕਸ਼ਮੀਰ ਕੌਰ (58) ਸ਼ਾਮਲ ਹਨ ਤੇ ਬਾਕੀ ਲੋਕਾਂ ਦੀ ਭਾਲ ਜਾਰੀ ਹੈ। 

ਜਾਣਕਾਰੀ ਅਨੁਸਾਰ ਹਰਿਆਣਾ ਵਿਚ ਬੀਤੀ ਰਾਤ ਇਕ ਕਾਰ ਭਾਖੜਾ ਨਹਿਰ ਪਾਣੀ ਵਿਚ ਡਿੱਗ ਗਈ। ਜਿਸ ਤੋਂ ਬਾਅਦ ਪਰਵਾਰਕ ਮੈਂਬਰਾਂ ਨੂੰ ਬਚਾਉਦਿਆਂ ਪਿਤਾ ਨੇ ਅਪਣੇ ਬੱਚੇ ਨੂੰ ਨਹਿਰ ’ਚੋਂ ਕੱਢ ਕੇ ਨਹਿਰ ਦੇ ਕੰਢੇ ਰੱਖ ਦਿਤਾ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਦੁਬਾਰਾ ਅਪਣੀ ਡੁੱਬ ਰਹੀ ਪਤਨੀ ਨੂੰ ਬਚਾਉਣ ਲਈ ਨਹਿਰ ਗਿਆ ਤਾਂ ਉਹ ਅਪਣੀ ਪਤਨੀ ਨੂੰ ਬਚਾ ਨਾ ਸਕਿਆ ਤੇ ਉਹ ਵੀ ਪਾਣੀ ਵਿਚ ਡੁੱਬ ਗਿਆ। ਬੱਚੇ ਅਮਨ ਸਿੰਘ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।