25 ਕਰੋੜ ਦੀ ਲਾਟਰੀ ਨਿਕਲੀ ਕਾਰ ਮਕੈਨਿਕ ਦੀ ਪਰ ਸ਼ਰਾਬ ਦੇ ਠੇਕੇ ''ਤੇ ਭੁੱਲ ਆਇਆ ਲਾਟਰੀ ਟਿਕਟ। 

25 ਕਰੋੜ ਦੀ ਲਾਟਰੀ ਨਿਕਲੀ ਕਾਰ ਮਕੈਨਿਕ ਦੀ ਪਰ ਸ਼ਰਾਬ ਦੇ ਠੇਕੇ ''ਤੇ ਭੁੱਲ ਆਇਆ ਲਾਟਰੀ ਟਿਕਟ। 

ਲਾਟਰੀ ਜਿੱਤਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ। ਪਰ ਜ਼ਰੂਰੀ ਨਹੀਂ ਕਿ ਹਰ ਕਿਸੇ ਦੇ ਸੁਪਨੇ ਸਾਕਾਰ ਹੋਣ। ਹਾਲਾਂਕਿ ਜ਼ਰਾ ਸੋਚੋ ਕਿ ਜੇ ਕਿਸੇ ਵਿਅਕਤੀ ਨੂੰ ਪਤਾ ਲੱਗ ਲੱਗੇ ਕਿ ਉਸ ਨੇ ਲਾਟਰੀ ਜਿੱਤ ਲਈ ਹੈ, ਪਰ ਲਾਟਰੀ ਦੀ ਟਿਕਟ ਲੱਭ ਨਹੀਂ ਰਹੀ ਤਾਂ ਉਸ ਦੀ ਹਾਲਤ ਕੀ ਹੋਵੇਗੀ। ਅਜਿਹਾ ਹੀ ਅਮਰੀਕਾ ਵਿੱਚ ਇੱਕ ਵਿਅਕਤੀ ਨਾਲ ਹੋਇਆ। ਇਹ ਬੰਦਾ 25 ਕਰੋੜ ਦੀ ਲਾਟਰੀ ਟਿਕਟ ਸ਼ਰਾਬ ਦੀ ਦੁਕਾਨ 'ਤੇ ਭੁੱਲ ਆਇਆ।

ਡੇਲੀ ਮੇਲ ਮੁਤਾਬਕ ਮੈਸਾਚੂਸਟਸ ਦਾ ਰਹਿਣ ਵਾਲਾ ਪਾਲ ਲਿਟਿਲ ਇਕ ਮਕੈਨਿਕ ਹੈ ਅਤੇ ਡੀਜ਼ਲ ਇੰਜਣ ਬਣਾਉਣ ਦਾ ਕੰਮ ਕਰਦਾ ਹੈ।  ਉਸ ਨੇ ਇੱਕ ਲਾਟਰੀ ਟਿਕਟ ਖਰੀਦੀ, ਪਰ ਉਸ ਨੂੰ ਗਲਤੀ ਨਾਲ ਇੱਕ ਸ਼ਰਾਬ ਦੀ ਦੁਕਾਨ 'ਤੇ ਛੱਡ ਦਿੱਤਾ।