- Updated: March 31, 2026 12:14 PM
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਦੇ ਇੱਕ ਸੀਨੀਅਰ ਅਧਿਕਾਰੀ ਨੂੰ 4 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ । ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀ.ਬੀ.ਆਈ. ਨੇ ਅਧਿਕਾਰੀ ਦੀ ਪਛਾਣ ਲੈਫਟੀਨੈਂਟ ਕਰਨਲ ਅਭਿਸ਼ੇਕ ਕੁਮਾਰ ਮਿਸ਼ਰਾ ਵਜੋਂ ਕੀਤੀ ਹੈ, ਜੋ ਕਿ ਐਮ.ਸੀ.ਡੀ. ਦੇ ਅੰਦਰ ਸ਼ਾਹਦਰਾ ਉੱਤਰੀ ਜ਼ੋਨ ਦੇ ਡਿਪਟੀ ਕਮਿਸ਼ਨਰ ਹਨ। ਅਧਿਕਾਰੀਆਂ ਅਨੁਸਾਰ ਸੀ.ਬੀ.ਆਈ. ਨੇ ਮਿਸ਼ਰਾ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਗਈ।