- Updated: March 05, 2023 04:11 PM
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੰਵਰਦੀਪ ਕੌਰ ਨੂੰ ਚੰਡੀਗੜ੍ਹ ਦੀ ਨਵੀਂ SSP ਨਿਯੁਕਤ ਕੀਤਾ ਗਿਆ ਹੈ । ਇਸ ਸਬੰਧੀ ਭਾਰਤ ਸਰਕਾਰ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ । ਕੰਵਰਦੀਪ ਕੌਰ ਪੰਜਾਬ ਕੈਡਰ ਦੀ 2013 ਬੈਚ ਦੀ IPS ਅਫ਼ਸਰ ਹੈ। ਦੱਸ ਦੇਈਏ ਕਿ ਕੰਵਰਦੀਪ ਕੌਰ ਇਸ ਸਮੇਂ ਫਿਰੋਜ਼ਪੁਰ ਦੀ SSP ਵਜੋਂ ਤਾਇਨਾਤ ਹੈ । ਕੈਬਿਨੇਟ ਮੰਤਰਾਲੇ ਆਫ਼ ਪਰਸੋਨਲ ਦੀ ਨਿਯੁਕਤੀ ਕਮੇਟੀ ਵੱਲੋਂ ਇਸ ਸਬੰਧੀ ਵਿੱਚ 4 ਮਾਰਚ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। MHA ਦੇ ਇੰਟਰ ਕੈਡਰ ਡੈਪੂਟੇਸ਼ਨ ਦੇ ਪ੍ਰਸਤਾਵ ‘ਤੇ ਕੈਬਿਨੇਟ ਨੇ ਮਨਜ਼ੂਰੀ ਦਿੰਦੇ ਹੋਏ ਪੰਜਾਬ ਕੈਡਰ 2013 ਬੈਚ ਦੀ IPS ਅਧਿਕਾਰੀ ਕੰਵਰਦੀਪ ਕੌਰ ਨੂੰ AGMUT ਕੈਡਰ ਚੰਡੀਗੜ੍ਹ ਵਿੱਚ ਬਤੌਰ SSP ਯੂਟੀ ਦੇ ਅਹੁਦੇ ‘ਤੇ ਨਿਯੁਕਤੀ ਦਿੱਤੀ ਹੈ। MHA ਦੇ ਆਦੇਸ਼ ‘ਤੇ IPS ਕੰਵਰਦੀਪ ਕੌਰ ਚੰਡੀਗੜ੍ਹ ਵਿੱਚ ਬਤੌਰ SSP ਘੱਟੋ-ਘੱਟ ਤਿੰਨ ਸਾਲ ਤੱਕ ਸੇਵਾਵਾਂ ਦੇਣਗੇ।
