- Updated: February 04, 2026 08:55 PM
ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ‘ਚ ਹੋਈ ਬਹਿਸ ਮਗਰੋਂ ਸਿਆਸਤ ਭਖ ਗਈ ਹੈ। ਇਸ ਬਹਿਸ ‘ਤੇ ਹੁਣ MP ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਰਾਹੁਲ ਗਾਂਧੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਗੱਦਾਰ ਨਹੀਂ ਤਾਂ ਕੀ ਹੈ?
ਚੰਨੀ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਰਵਨੀਤ ਬਿੱਟੂ ਦੀ ਸਭ ਤੋਂ ਵੱਧ ਲੋੜ ਸੀ, ਜਿਹੜਾ ਲੋੜ ਵੇਲੇ ਪਾਰਟੀ ਛੱਡ ਕੇ ਚਲਾ ਗਿਆ, ਉਹ ਗੱਦਾਰ ਨਹੀਂ ਹੈ, ਤਾਂ ਕੀ ਹੈ? ਰਵਨੀਤ ਬਿੱਟੂ ਨੇ ਅਹਿਸਾਨਾਂ ਦੇ ਬਦਲੇ ਪਾਰਟੀ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਜੋ ਕਿਹਾ ਮੈਂ ਉਸ ਦਾ ਸਮਰਥਨ ਕਰਦਾ ਹਾਂ।
ਦੱਸ ਦੇਈਏ ਕਿ ਸੰਸਦ ਭਵਨ ਦੀਆਂ ਪੌੜੀਆਂ ‘ਤੇ ਖੜ੍ਹੇ ਰਾਹੁਲ ਗਾਂਧੀ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ, ਰਵਨੀਤ ਸਿੰਘ ਬਿੱਟੂ ਉੱਥੋਂ ਲੰਘ ਰਹੇ ਸਨ। ਬਿੱਟੂ ਨੂੰ ਦੇਖ ਕੇ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ “ਗੱਦਾਰ ਦੋਸਤ” ਕਿਹਾ। ਉਨ੍ਹਾਂ ਕਿਹਾ, “ਮੇਰਾ ਗੱਦਾਰ ਦੋਸਤ। ਚਿੰਤਾ ਨਾ ਕਰੋ, ਵਾਪਸ ਆਊਗਾ।”
ਇਸ ‘ਤੇ ਰਵਨੀਤ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਉਨ੍ਹਾਂ ਕਿਹਾ ਕਿ “ਬਾਕੀ ਸਾਂਸਦ ਸਨ ਕਿਸੇ ਨੇ ਕੁਝ ਨਹੀਂ ਕਿਹਾ। ਅਸੀਂ ਸਾਥੀ ਹਾਂ ਅਤੇ ਅਸੀਂ ਹਰ ਰੋਜ਼ ਮਿਲਦੇ ਹਾਂ, ਪਰ ਕਿਸੇ ਨੇ ਕੁਝ ਨਹੀਂ ਕਿਹਾ… ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਪਤਾ ਨਹੀਂ ਅੱਜ ਉਨ੍ਹਾਂ ਨੂੰ ਕੀ ਹੋਇਆ ਸੀ ਕੀ ਪਰਸਨਲ ਗੁੱਸਾ ਲੈ ਕੇ ਮਨ ਵਿਚ ਬੈਠੇ ਸਨ… ਇਹ ਬੋਲ ਕੇ ਉਨ੍ਹਾਂ ਨੇ ਹੱਥ ਅੱਗੇ ਕੀਤਾ ਤਾਂ ਮੈਂ ਕਿਹਾ ਕਿ ਤੁਸੀਂ ਮੇਰੀ ਛੱਡੋ ਤੁਸੀਂ ਕੀ ਹੋ? ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਹੋ।”