- Updated: May 27, 2023 07:30 PM
17 ਸਤੰਬਰ ਨੂੰ ਮੈਲਬੌਰਨ ਵਿਖੇ ਹੋਣ ਜਾ ਰਹੇ ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਬੀਤੇ ਦਿਨੀਂ ਕ੍ਰਿਏਟਿਵ ਈਵੈਂਟਸ ਦੀ ਟੀਮ ਵਲੋਂ ਵੈਨਿਊ ਦਾ ਦੌਰਾ ਕੀਤਾ ਗਿਆ। ਲਾਲੀ ਤੇ ਛਿੰਕੂ ਮੁਤਾਬਕ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ’ਚ ਲਗਭਗ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।

ਹਾਲ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਹਰ ਪਾਸੇ ਤੋਂ ਲੋਕ ਗੁਰਦਾਸ ਮਾਨ ਨੂੰ ਬਿਲਕੁਲ ਨੇੜੇ ਤੇ ਸਾਹਮਣੇ ਤੋਂ ਵੇਖ ਸਕਣਗੇ। ਬੇਹੱਦ ਸ਼ਾਨਦਾਰ ਸਾਊਂਡ ਦੀ ਵਿਵਸਥਾ ਵੀ ਕੀਤੀ ਗਈ ਹੈ। ਕਾਰ ਪਾਰਕਿੰਗ ਦੀ ਖ਼ਾਸ ਵਿਵਸਥਾ ਕੀਤੀ ਗਈ ਹੈ।

ਬਹੁਤ ਜਲਦ ਟਿਕਟਾਂ ਬੁੱਕ ਕਰਨ ਦੇ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਕ੍ਰਿਏਟਿਵ ਈਵੈਂਟਸ ਦੀ ਟੀਮ ਮੁਤਾਬਕ ਉਹ ਹਰ ਵਾਰ ਬੜੇ ਸੁਚੱਜੇ ਢੰਗ ਨਾਲ ਸ਼ੋਅ ਕਰਵਾਉਂਦੇ ਹਨ, ਜਿਥੇ ਸਮੂਹ ਪਰਿਵਾਰ ਸ਼ਾਂਤੀ ਤੇ ਆਨੰਦ ਨਾਲ ਸ਼ੋਅ ਵੇਖ ਸਕਣ। ਇਸ ਵਾਰ ਵੀ ਗੁਰਦਾਸ ਮਾਨ ਦਾ ਸ਼ੋਅ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ।