ਅੱਜ CM ਭਗਵੰਤ ਮਾਨ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ, ਉਦਯੋਗਿਕ ਵਿਕਾਸ ''ਤੇ ਹੋਵੇਗੀ ਚਰਚਾ

ਅੱਜ CM ਭਗਵੰਤ ਮਾਨ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ, ਉਦਯੋਗਿਕ ਵਿਕਾਸ ''ਤੇ ਹੋਵੇਗੀ ਚਰਚਾ

ਪੰਜਾਬ ਵਿੱਚ ਨਵੀਂ ਨਿਵੇਸ਼ ਨੀਤੀ ਸਬੰਧੀ ਕਾਰੋਬਾਰੀਆਂ ਤੋਂ ਫੀਡਬੈਕ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਸਨਅਤੀ ਸ਼ਹਿਰ ਲੁਧਿਆਣਾ ਪੁੱਜੇ। ਉਹ ਹੋਟਲ ਰੈਡੀਸਨ ਬਲੂ ਐਮਬੀਡੀ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਉਦਯੋਗਿਕ ਨੀਤੀ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਉਹ ਉਦਯੋਗਾਂ ਨੂੰ ਨਵੇਂ ਨਿਵੇਸ਼ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਨਗੇ, ਤਾਂ ਜੋ ਪੰਜਾਬ ਵਿੱਚ ਉਦਯੋਗਾਂ ਦੇ ਪਰਵਾਸ ਨੂੰ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਯੂਪੀ, ਬਿਹਾਰ ਸਮੇਤ ਵੱਖ-ਵੱਖ ਰਾਜਾਂ ਵੱਲੋਂ ਕਾਰੋਬਾਰੀਆਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਫਾਇਦੇ ਦਿੱਤੇ ਜਾ ਰਹੇ ਹਨ। ਅਜਿਹੇ 'ਚ ਸਰਕਾਰ ਦਾ ਧਿਆਨ ਪੰਜਾਬ 'ਚ ਕਾਰੋਬਾਰੀਆਂ ਨੂੰ ਰੱਖਣ ਅਤੇ ਮੌਜੂਦਾ ਉਦਯੋਗ ਨੂੰ ਸਹੂਲਤਾਂ ਦੇ ਕੇ ਚੰਗੇ ਮੌਕੇ ਦੇਣ 'ਤੇ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਨਵਾਂ ਨਿਵੇਸ਼ ਲਿਆਉਣ ਲਈ ਸਰਕਾਰ ਵੱਲੋਂ ਜੀਐਸਟੀ ਮੁਆਫ਼ੀ ਸਮੇਤ ਕਈ ਸਕੀਮਾਂ ਦੇਣ 'ਤੇ ਕੰਮ ਕੀਤਾ ਗਿਆ ਹੈ। ਇਸ ਬੈਠਕ 'ਚ ਕਾਰੋਬਾਰੀਆਂ ਨੂੰ ਕਈ ਫਾਇਦੇ ਮਿਲਣ ਦੀ ਉਮੀਦ ਹੈ।

ਮੁੱਖ ਮੰਤਰੀ ਭਗਵੰਤ ਮਾਨ ਅੱਜ 'ਪ੍ਰੋਗਰੈੱਸਿਵ ਪੰਜਾਬ ਇਨਵੈਸਟਮੈਂਟ' ਸਮਿੱਟ ਦੇ ਤਹਿਤ ਜਲੰਧਰ ਸੈਸ਼ਨ 'ਚ ਕਾਰੋਬਾਰੀਆਂ ਨਾਲ ਵੀ ਰੂ-ਬ-ਰੂ ਹੋਣਗੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਗਈ ਉਦਯੋਗ ਨੀਤੀ 'ਤੇ ਚਰਚਾ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਪ੍ਰੋਗਰਾਮ 'ਚ ਪੰਜਾਬ 'ਚ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਨਵੀਂ ਨੀਤੀ ਦੇ ਤਹਿਤ ਕਾਰੋਬਾਰੀਆਂ ਨੂੰ ਕੀ-ਕੀ ਸਹੂਲਤਾਂ ਦਿੱਤੀਆਂ ਜਾਣਗੀਆਂ, ਇਸ ਬਾਰੇ ਵੀ ਮੁੱਖ ਮੰਤਰੀ ਮਾਨ ਕਾਰੋਬਾਰੀਆਂ ਨੂੰ ਜਾਣੂੰ ਕਰਵਾਉਣਗੇ।