- Updated: May 21, 2026 12:10 PM
ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਚ MBBS ਵਿਦਿਆਰਥੀ ਕਮਲਦੀਪ ਕੁਮਾਰ ਮਿੱਤਲ ਦੀ ਪੀਜੀ ਵਿਚ ਹੋਏ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। MBBS ਸਟੂਡੈਂਟ ਦਾ ਬਚਪਨ ਦਾ ਦੋਸਤ ਹੀ ਉਸ ਦਾ ਕਾਤਲ ਨਿਕਲਿਆ। ਪੁਲਿਸ ਨੇ ਮੋਹਿਤ ਵਰਮਾ ਖਿਲਾਫ FIR ਦਰਜ ਕੀਤੀ ਹੈ। ਹਾਲਾਂਕਿ ਪੁਲਿਸ ਅਜੇ ਮੁਲਜ਼ਮ ਦੇ ਨਾਂ ਦਾ ਖੁਲਾਸਾ ਨਹੀਂ ਕਰ ਰਹੀ ਹੈ।
ਪੋਸਟਮਾਰਟਮ ਰਿਪੋਰਟ ਮੁਤਾਬਕ MBBS ਸਟੂਡੈਂਟ ਦੀ ਹੱਤਿਆ ਸੋਮਵਾਰ ਸਵੇਰੇ 6.15 ਤੋਂ 7.15 ਦੇ ਵਿਚ ਹੋਈ। ਉਸ ਦੇ ਸਰੀਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਕਾਤਲ ਨੇ ਉਸ ਦੇ ਗਲੇ ਤੇ ਚਿਹਰੇ ‘ਤੇ ਚਾਕੂ ਨਾਲ ਵਾਰ ਕੀਤੇ ਤੇ ਜ਼ਿਆਦਾ ਖੂਨ ਵਹਿਣ ਨਾਲ ਉਸ ਦੀ ਮੌਤ ਹੋ ਗਈ।
ਮੁਲਜ਼ਮ ਕਤਲ ਕਰਨ ਦੇ ਬਾਅਦ ਕਮਲਦੀਪ ਦੇ ਪੀਜੀ ਤੋਂ ਫਰਾਰ ਹੋ ਗਿਆ ਤੇ ਉਹ ਸੀਸੀਟੀਵੀ ਵਿਚ ਕੈਦ ਹੋ ਗਿਆ। ਮੰਗਲਵਾਰ ਨੂੰ ਕਮਲਦੀਪ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਸ ਦੇ ਗਲੇ ਤੇ ਚਿਹਰੇ ‘ਤੇ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ।
ਮੈਡੀਕਲ ਸਟੂਡੈਂਟ ਦੇ ਕਤਲ ਪਿੱਛੇ ਪੈਸਿਆਂ ਦਾ ਲੈਣ-ਦੇਣ ਵੀ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਅਜੇ ਤੱਕ ਜਾਂਚ ਿਵਚ ਸਾਹਮਣੇ ਆਇਆ ਹੈ ਕਿ ਕਮਲਦੀਪ ਦੇ ਮੋਬਾਈਲ ਤੋਂ ਮੁਲਜ਼ਮ ਦੇ ਖਾਤੇ ਵਿਚ 25 ਹਜਾਰ ਰੁਪਏ ਵੀ ਟਰਾਂਸਫਰ ਕੀਤੇ ਗਏ। ਮ੍ਰਿਤਕ ਦੇ ਪਿਤਾ ਨੇ ਪੁਲਿਸ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਮੁਲਜ਼ਮ ਦੀ ਫੋਟੋ ਤੋਂ ਲੈ ਕੇ ਸੀਸੀਟੀਵੀ ਤੱਕ ਸਭ ਕੁਝ ਉਪਲਬਧ ਹੈ ਪਰ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਹੈ।
ਦੂਜੇ ਪਾਸੇ ਪਟਿਆਲਾ ਦੇ ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹੋ ਗਿਆ ਹੈ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।