''ਆਪ'' ਵਲੋਂ ਗੰਗਾਨਗਰ ''ਚ ਕੱਢੀ ਗਈ ਰੈਲੀ,CM ਭਗਵੰਤ ਮਾਨ ਨੇ ਕਿਹਾ- ਰਾਜਸਥਾਨ ''ਚ ਸਰਕਾਰ ਬਣੀ ਤਾਂ ਭ੍ਰਿਸ਼ਟਚਾਰੀਆਂ ''ਤੇ ਕੱਸਾਂਗੇ ਸ਼ਿਕੰਜਾ

''ਆਪ'' ਵਲੋਂ ਗੰਗਾਨਗਰ ''ਚ ਕੱਢੀ ਗਈ ਰੈਲੀ,CM ਭਗਵੰਤ ਮਾਨ ਨੇ ਕਿਹਾ- ਰਾਜਸਥਾਨ ''ਚ ਸਰਕਾਰ ਬਣੀ ਤਾਂ ਭ੍ਰਿਸ਼ਟਚਾਰੀਆਂ ''ਤੇ ਕੱਸਾਂਗੇ ਸ਼ਿਕੰਜਾ

ਅੱਜ ਰਾਜਸਥਾਨ ਦੇ ਗੰਗਾਨਗਰ 'ਚ ਆਮ ਆਦਮੀ ਪਾਰਟੀ ਵਲੋਂ ਇਕ ਰੈਲੀ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੰਗਾਨਗਰ ਪੰਜਾਬ ਦੇ ਸਰਹੱਦੀ ਇਲਾਕਿਆਂ ਜਿਵੇਂ ਅਬੋਹਰ-ਫਾਜ਼ਿਲਕਾ ਆਦਿ ਨਾਲ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਸਭ ਤੋਂ ਵੱਡੀ ਸਮੱਸਿਆ ਪਾਣੀ ਹੈ ਜੇ ਰਾਜਸਥਾਨ 'ਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇਗੀ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕਈ ਵੱਡੇ ਮੰਤਰੀਆਂ ਤੇ ਨੇਤਾਵਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ ਪਰ ਰਾਜਸਥਾਨ 'ਚ ਭ੍ਰਿਸ਼ਟਾਚਾਰੀਆਂ 'ਤੇ ਸ਼ਿਕੰਜਾ ਕੱਸਿਆ ਜਾਣਾ ਬਾਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ 'ਚ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੈ, ਜਿਸ 'ਤੇ ਅਜੇ ਤੱਕ ਨੱਥ ਨਹੀਂ ਪਾਈ ਗਈ ਪਰ 'ਆਪ' ਦੀ ਸਰਕਾਰ ਬਣਦਿਆਂ ਹੀ ਭ੍ਰਿਸ਼ਟਾਚਾਰੀਆਂ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਜਾਵੇਗਾ।

ਉਹਨਾਂ ਕਾਂਗਰਸ ਤੇ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸ ਨੇ 'ਆਪ' ਦੀ ਗੰਗਾਨਗਰ ਦੀ ਰੈਲੀ 'ਚ ਦਿਹਾੜੀ 'ਤੇ ਬੰਦਿਆਂ ਨੂੰ ਕਾਲੀਆਂ ਝੰਡੀਆਂ ਦੇ ਕੇ ਭੇਜਿਆ। ਸਾਡੇ ਲਈ ਕਾਲੀਆਂ ਝੰਡੀਆਂ ਘਿਓ ਦਾ ਕੰਮ ਕਰਦੀਆਂ ਹਨ। ਅਕਾਲੀ ਦਲ ਸਾਨੂੰ ਕਾਲੀਆਂ ਝੰਡੀਆਂ ਵਿਖਾਉਂਦਾ ਸੀ, ਅੱਜ ਅਪਣਾ ਰੰਗ ਭੁੱਲ ਗਏ।