- Updated: June 18, 2023 09:09 PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਲਾਈਵ ਪ੍ਰਸਾਰਣ ਨੂੰ ਮੁਫ਼ਤ ਕਰਨ ਲਈ ਕੱਲ੍ਹ 20 ਜੂਨ ਨੂੰ ਹੋ ਰਹੇ ਵਿਧਾਨਸਭਾ ਇਜਲਾਸ ਵਿਚ ਸਿੱਖ ਗੁਰਦੁਆਰਾ ਐਕਟ 1925 ਵਿਚ ਇਕ ਨਵੀਂ ਧਾਰਾ ਜੋੜ ਕੇ ਮੁਫ਼ਤ ਪ੍ਰਸਾਰਣ ਲਈ ਨੋ ਟੈਂਡਰ ਦੀ ਲੋੜ ਨਹੀਂ ਦਾ ਮਤਾ ਆਵੇਗਾ ਦਾ ਟਵੀਟ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਿੱਖ ਗੁਰਦੁਆਰਾ ਐਕਟ 1925 ਵਿਚ ਛੇੜਛਾੜ ਕਰੇ।



ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਸਬ ਕਮੇਟੀ ਗਠਿਤ ਕੀਤੀ ਜਾ ਚੁੱਕੀ ਹੈ। ਸਬ-ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਧਾਮੀ ਨੇ ਕਿਹਾ ਕਿ ਜਦੋਂ ਤਹਿ ਨੀਯਮ ਸ਼ਰਤਾਂ ਤਹਿਤ ਟੈਂਡਰ ਕਾਲ ਕੀਤੇ ਜਾਣਗੇ ਤਾਂ ਕੋਈ ਵੀ ਚੈਨਲ ਭਾਵੇਂ ਉਹ ਸਰਕਾਰੀ ਹੀ ਕਿਉਂ ਨਾ ਹੋਵੇ, ਲਾਈਵ ਪ੍ਰਸਾਰਣ ਲਈ ਟੈੰਡਰ ਭਰ ਦੇਵੇ। ਭਗਵੰਤ ਮਾਨ ਸਿੱਖਾਂ ਨੂੰ ਤੌੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।