ਵੱਡੀ ਖ਼ਬਰ: CM ਮਾਨ ਨੇ ਮਲੂਕਾ ਦੀ ਨੂੰਹ IAS ਪਰਮਪਾਲ ਕੌਰ ਦੇ ਅਸਤੀਫ਼ੇ ਨੂੰ ਕੀਤਾ ਨਾ ਮਨਜ਼ੂਰ

ਵੱਡੀ ਖ਼ਬਰ: CM ਮਾਨ ਨੇ ਮਲੂਕਾ ਦੀ ਨੂੰਹ IAS ਪਰਮਪਾਲ ਕੌਰ ਦੇ ਅਸਤੀਫ਼ੇ ਨੂੰ ਕੀਤਾ ਨਾ ਮਨਜ਼ੂਰ

ਪੰਜਾਬ ਸਰਕਾਰ ਵਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਦਾ ਆਈ. ਏ. ਐੱਸ ਅਹੁਦੇ ਤੋਂ ਦਿੱਤਾ ਅਸਤੀਫ਼ਾ ਨਾਮਨਜ਼ੂਰ ਕੀਤਾ ਗਿਆ ਹੈ।

ਅੱਜ ਆਪਣੇ ਪਤੀ ਨਾਲ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਪਰਮਪਾਲ ਕੌਰ ਦੇ ਅਸਤੀਫ਼ੇ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਪਾਲ ਕੌਰ ਜੀ ਆਈ. ਏ. ਐੱਸ. ਅਫਸਰ ਦੇ ਤੌਰ 'ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ।

               Image

ਬੀਬਾ ਜੀ ਜਿੰਨੀ ਕਾਹਲੀ ਆਈ. ਏ. ਐੱਸ. ਬਣਨ ਦੀ ਸੀ। ਛੱਡਣ ਲਈ ਵੀ ਤੌਰ ਤਰੀਕੇ ਹਨ। ਕਿਰਪਾ ਕਰਕੇ ਅਸਤੀਫ਼ਾ ਦੇਣ ਦੇ ਤਰੀਕੇ ਸਮਝੋ, ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਹੈ।