ਸੂਬੇ ਨੂੰ ਅਪਰਾਧ ਮੁਕਤ ਕਰਨ ਲਈ CM ਭਗਵੰਤ ਮਾਨ ਵੱਲੋਂ ਪੁਲਸ ਦੇ ਆਧੁਨਿਕੀਕਰਨ ''ਤੇ ਜ਼ੋਰ

ਸੂਬੇ ਨੂੰ ਅਪਰਾਧ ਮੁਕਤ ਕਰਨ ਲਈ CM ਭਗਵੰਤ ਮਾਨ ਵੱਲੋਂ ਪੁਲਸ ਦੇ ਆਧੁਨਿਕੀਕਰਨ ''ਤੇ ਜ਼ੋਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਾਨੂੰਨ ਵਿਵਸਥਾ ਦੀ ਮਜ਼ਬੂਤੀ ਲਈ ਲਗਾਤਾਰ ਪੁਲਸ ਦੇ ਆਧੁਨਿਕੀਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਹਰ ਪੰਜਾਬੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਸਭ ਦੇ ਜਾਨ-ਮਾਲ ਦੀ ਰਾਖੀ ਦੇ ਸਕੇ। ਸੜਕਾਂ 'ਤੇ ਸੁਰੱਖਿਆ ਦੇ ਆਲਮ ਨੂੰ ਕਾਇਮ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ। ਇਸ ਫੋਰਸ ਦਾ ਮੁੱਖ ਕਾਰਜ ਮੁੱਢਲੀ ਸਿਹਤ ਸਹਾਇਤਾ ਪ੍ਰਦਾਨ ਕਰਨਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਇਸ ਫੋਰਸ ਵੱਲੋਂ ਸੜਕਾਂ 'ਤੇ ਨਾਗਰਿਕਾਂ ਨੂੰ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਫਰਿਆਦੀਆਂ ਨੂੰ ਫ਼ੌਰੀ ਮਦਦ ਮੁਹੱਈਆ ਕਰਵਾਉਣ ਲਈ 'ਐਮਰਜੈਂਸੀ ਰਿਸਪਾਂਸ ਵ੍ਹੀਕਲਜ਼' (ਈ. ਆਰ. ਵੀ) ਦੀ ਸ਼ੁਰੂਆਤ ਕੀਤੀ ਗਈ। ਇਸੇ ਤਹਿਤ ਹੀ ਮੁੱਖ ਮੰਤਰੀ ਨੇ 98 ਵਾਹਨ ਪੁਲਸ ਨੂੰ ਸੌਂਪੇ, ਜਿਨ੍ਹਾਂ ਦੀ ਬਦੌਲਤ ਲੋਕਾਂ ਕੋਲ 10 ਮਿੰਟਾਂ ਵਿਚ ਪੁਲਸ ਜਾਵੇਗੀ।  ਪੰਜਾਬ ਸਰਕਾਰ ਵੱਲੋਂ ਲਾਅ ਅਤੇ ਆਰਡਰ ਵਿੰਗ ਨੂੰ ਮਜ਼ਬੂਤ ਕਰਨ ਲਈ ਲਗਭਗ 21 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜਿਨ੍ਹਾਂ 'ਚ ਪੁਲਸ ਕਰਮਚਾਰੀਆਂ ਨੂੰ ਬੁਲੇਟ ਪਰੂਫ਼ ਜੈਕੇਟਾਂ, ਕੈਮਰਿਆਂ, ਆਧੁਨਿਕ ਹੈਲਮਟ, ਬਾਡੀ ਪ੍ਰੋਟੈਕਟਰ ਸੂਟ, ਆਧੁਨਿਕ ਸ਼ੀਲਡ ਨਾਲ ਲੈਸ ਕੀਤਾ ਗਿਆ, ਜਿਸ ਨਾਲ ਪੁਲਸ ਜਵਾਨ ਹਰ ਵੇਲੇ 5 ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਾਲ ਚੁਸਤੀ ਅਤੇ ਦਰੁਸਤੀ ਨਾਲ ਨਜਿੱਠਣ ਦੇ ਯੋਗ ਬਣ ਸਕਣਗੇ।

                         Image

ਮਨੁੱਖੀ ਸਮੱਗਲਿੰਗ ਵਿਰੋਧੀ ਯੂਨਿਟ (ਏ. ਐੱਚ. ਟੀ. ਯੂ) ਦੇ ਆਧੁਨਿਰਬਿਰਨ ਦੇ ਉੱਪਰ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਏ. ਐੱਚ. ਟੀ. ਯੂ. ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਹਾਈਟੈੱਕ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਯੂਨਿਟ ਵਿਚ ਸ਼ਾਮਲ ਕਰਕੇ ਯੂਨਿਟ ਦੀ ਸਮਰੱਥਾ ਵਿਚ ਭਾਰੀ ਵਾਧਾ ਕੀਤਾ ਗਿਆ ਹੈ। 'ਐਮਰਜੈਂਸੀ ਰਿਸਪਾਂਸ ਵ੍ਹੀਕਲਜ਼' ਦੇ ਵਾਹਨ ਐਡਵਾਂਸ ਮੋਬਾਇਲ ਨੈੱਟਵਰਕ ਵੀਡੀਓ ਰਿਕਾਰਡਿੰਗ ਸਿਸਟਮ (ਐੱਮ. ਐੱਨ ਵੀ. ਆਰ. ਐੱਸ), 4 ਕੈਮਰੇ-2 ਆਊਟਡੋਰ ਅਤੇ 2 ਇਨਡੋਰ ਅਤੇ ਵ੍ਹੀਕਲ ਲੋਕੇਸ਼ਨ ਟ੍ਰੈਕਿੰਗ ਸਿਸਟਮ (ਵੀ. ਐੱਲ. ਟੀ. ਐੱਸ) ਨਾਲ ਲੈਸ ਹਨ, ਜਿਸ ਨਾਲ ਪੁਲਸ ਟੀਮਾਂ ਫੌਰੀ ਐਕਸ਼ਨ ਲੈ ਸਕਦੀਆਂ ਹਨ ਅਤੇ ਮੁਸੀਬਤ ਵਿਚ ਫਸੇ ਵਿਅਕਤੀ ਕਲੋ ਜਲਦੀ ਪਹੁੰਚ ਸਕਦੀਆਂ ਹਨ।

                           Image

ਬੋਲੈਰੋ ਗੱਡੀਆਂ ਵਿਚ ਸਥਾਪਤ ਐਡਵਾਂਸ ਮੋਬਾਇਲ ਸਰਵੀਲਾਂਸ-ਸਿਸਟਮ ਉਦਯੋਗਿਕ ਮਾਪਦੰਡਾਂ ਮੁਤਾਬਕ ਹੈ ਅਤੇ ਅਸਲੀ ਸਮੇਂ ਦੀ ਨਿਗਰਾਨੀ ਅਤੇ ਅਲਰਟ ਦੇ ਨਾਲ ਸਬੂਤ ਇਕੱਠੇ ਕਰਨ ਲਈ ਚਲਦੀ ਵਾਹਨ ਵਿਚ ਵੀਡੀਓ ਰਿਕਾਰਡ ਕਰਨ ਦੀ ਵੀ ਸਮਰੱਥਾ ਹੈ। ਕੰਟਰੋਲ ਰੂਮ ਵਿਚ ਬੈਠੇ ਅਧਿਕਾਰੀ ਸਾਰੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਹੇ ਹਨ। ਵਾਹਨਾਂ ਦੀ ਲੋਕੇਸ਼ਨ ਦੇ ਨਾਲ-ਨਾਲ ਫੀਲਡ ਵਿਚ ਵਾਹਨ ਵਿਚ ਬੈਠੇ ਕਰਮਚਾਰੀਆਂ ਨਾਲ ਸੰਪਰਕ ਕਰਨ ਦੀ ਸਹੂਲਤ ਹੈ।  ਬੋਲੈਰੋ ਗੱਡੀਆਂ ਵਿਚ 2 ਬਾਹਰੀ ਕੈਮਰੇ ਹਨ, ਜੋ 30 ਮੀਟਰ ਤੱਕ ਨਜ਼ਰ ਰੱਖ ਸਕਦੇ ਹਨ, ਜਦਕਿ ਵਾਹਨ ਅੰਦਰ ਬੈਠੇ ਪੀਸਤ ਵਿਅਕਤੀ ਨੂੰ ਸੁਰੱਖਿਆ ਦੀ ਭਾਵਨਾ ਅਤੇ ਉਮੀਦ ਮੁਤਾਬਕ ਮਦਦ ਪ੍ਰਦਾਨ ਕਰਨ ਲਈ 2 ਕੈਮਰੇ ਵਾਹਨ ਅੰਦਰ ਉਪਲੱਬਧ ਕਰਵਾਏ ਗਏ ਹਨ। ਇਨ੍ਹਾਂ ਵਾਹਨਾਂ ਦੇ ਕੈਮਰਿਆਂ ਦੀ ਫੁਟੇਜ (ਰਿਕਾਰਡਿੰਗ) ਨਿਗਰਾਨੀ ਲਈ ਇਸ ਦੇ ਡੈਸ਼ਬੋਰਡ 'ਤੇ 7 ਇੰਚ ਦੀ ਡਿਸਪਲੇਅ ਸਕ੍ਰੀਨ ਵੀ ਲਾਈ ਗਈ ਹੈ ਤੇ ਇਨ੍ਹਾਂ ਕੈਮਰਿਆਂ 'ਚ ਡਾਟਾ ਸਟੋਰੇਜ ਦੀ ਸਮੱਰਥਾ 1 ਮਹੀਨੇ ਤੱਕ ਦੀ ਹੈ।