ਸੀਐਮ ਭਗਵੰਤ ਮਾਨ ਨੇ ਬਠਿੰਡਾ ’ਚ ਬੱਸ ਗੰਦੇ ਨਾਲੇ ’ਚ ਡਿੱਗਣ ’ਤੇ ਪ੍ਰਗਟਾਇਆ ਦੁੱਖ 

ਸੀਐਮ ਭਗਵੰਤ ਮਾਨ ਨੇ ਬਠਿੰਡਾ ’ਚ ਬੱਸ ਗੰਦੇ ਨਾਲੇ ’ਚ ਡਿੱਗਣ ’ਤੇ ਪ੍ਰਗਟਾਇਆ ਦੁੱਖ 

ਅੱਜ ਬਠਿੰਡਾ ’ਚ ਜੀਵਨ ਸਿੰਘ ਵਾਲਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗਣ ’ਤੇ ਸੀਐਮ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ’ਤੇ ਟੀਵਟ ਕਰ ਕੇ ਜ਼ਖ਼ਮੀ ਹੋਏ ਯਾਤਰੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ ਹੈ। 

           Image

ਸੀਐਮ ਭਗਵੰਤ ਮਾਨ ਨੇ ਪੋਸਟ ’ਚ ਲਿਖਿਆ ਹੈ ਕਿ ‘‘ਬਠਿੰਡਾ ਦੇ ਤਲਵੰਡੀ ਸਾਬੋ ਰੋਡ ’ਤੇ ਪੈਂਦੀ ਲਸਾੜਾ ਡਰੇਨ ’ਚ ਇੱਕ ਨਿੱਜੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ, ਬਚਾਅ ਕਾਰਜ ਜਾਰੀ ਹਨ ਅਤੇ ਪਲ-ਪਲ ਦੀ ਅਪਡੇਟ ਲੈ ਰਹੇ ਹਾਂ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਏ ਯਾਤਰੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।