- Updated: August 12, 2026 11:42 AM
ਪੰਜਾਬ ਦੇ ਮੁੱਖ ਮੰਤਰੀ ਨੇ ਰਾਜਪਾਲ ਗੁਲਾਬ ਚੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜਦੋ ਜਗਤਾਰ ਸਿੰਘ ਹਵਾਰਾ ਦਾ ਨਾਮ ਆਉਣ ‘ਤੇ ਉਹ ਰੀਏਕਟ ਦਿੰਦੇ ਹਨ। ਉਨ੍ਹਾਂ ਦੀ ਮਾਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ। ਪੰਜਾਬ ਸਰਕਾਰ ਗਰੰਟੀ ਦਿੰਦੀ ਹੈ ਕਿ ਇਸ ਨਾਲ ਕਾਨੂੰਨ ਵਿਵਸਥਾ ਵਿਗੜੇਗੀ ਨਹੀਂ। ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਦਸ ਦਿਨਾਂ ਦੀ ਪੈਰੋਲ ਦੀ ਬੇਨਤੀ ਕੀਤੀ ਹੈ।
CM ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਅੱਗੇ ਮਨੁੱਖਤਾ ਦੇ ਆਧਾਰ ‘ਤੇ ਜਗਤਾਰ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ। 31 ਸਾਲਾਂ ਤੋਂ ਇੱਕ ਮਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੀ। ਅਸੀਂ ਹਵਾਰਾ ਦੀ 10 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ। ਬਾਕੀ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ ਪੰਜਾਬ ਸਰਕਾਰ ਗਾਰੰਟੀ ਲੈਂਦੀ ਹੈ ਕਿ ਅਸੀਂ ਕੋਈ ਹੁੱਲੜਬਾਜ਼ੀ ਨਹੀਂ ਹੋਣ ਦਿਆਂਗੇ। ਉਮੀਦ ਹੈ ਕਿ ਹਵਾਰਾ ਜਲਦ ਹੀ ਆਪਣੀ ਮਾਂ ਨੂੰ ਮਿਲਣਗੇ।
ਉਨ੍ਹਾਂ ਅੱਗੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਗਵਰਨਰ ਸਾਬ੍ਹ ਨੇ ਭਰੋਸਾ ਦਿੱਤਾ ਹੈ। ਗਵਰਨਰ ਸਾਬ੍ਹ ਨੇ ਕਿਹਾ ਕਿ ਮੈਂ ਅੱਜ ਹੀ ਗ੍ਰਹਿ ਮੰਤਰਾਲੇ ਨਾਲ ਗੱਲ ਕਰਾਂਗਾ। ਸਾਨੂੰ ਸਿੱਖ ਜਥੇਬੰਦੀਆਂ ਨੇ ਸ਼ਾਂਤੀ ਬਣਾਏ ਰੱਖਣ ਦਾ ਵੀ ਭਰੋਸਾ ਦਿੱਤਾ। ਜਥੇਬੰਦੀਆਂ ਦੇ ਭਰੋਸੇ ‘ਤੇ ਹੀ ਮੈਂ ਗਵਰਨਰ ਸਾਬ੍ਹ ਨੂੰ ਭਰੋਸਾ ਦਿੱਤਾ। ਪੰਜਾਬ ਸਰਕਾਰ ਤੋਂ ਜੋ ਵੀ ਕਾਗਜ਼ ਚਾਹੀਦੇ ਹੋਣਗੇ ਉਹ ਅਸੀਂ ਦੇ ਦਿਆਂਗੇ।