CM ਮਾਨ ਨੇ ਪੰਜਾਬ ''ਚ ਗੰਨ ਕਲਚਲ ਨੂੰ ਲੈ ਕੇ ਜਾਰੀ ਕਰ ਦਿੱਤੇ ਤਾਜ਼ਾ ਹੁਕਮ। 

CM ਮਾਨ ਨੇ ਪੰਜਾਬ ''ਚ ਗੰਨ ਕਲਚਲ ਨੂੰ ਲੈ ਕੇ ਜਾਰੀ ਕਰ ਦਿੱਤੇ ਤਾਜ਼ਾ ਹੁਕਮ। 

ਪੰਜਾਬ 'ਚ ਗੰਨ ਕਲਚਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀ. ਜੀ. ਪੀ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਗਲੇ 3 ਦਿਨਾਂ ਤੱਕ ਗੰਨ ਕਲਚਰ ਨੂੰ ਲੈ ਕੇ ਕੋਈ ਵੀ ਐੱਫ. ਆਈ. ਆਰ. ਨਾ ਕੀਤੀ ਜਾਵੇ। ਇਸ ਬਾਰੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਇਕ ਟਵੀਟ ਕੀਤਾ ਗਿਆ ਹੈ। ਆਪਣੇ ਟਵੀਟ 'ਚ ਡੀ. ਜੀ. ਪੀ. ਵੱਲੋਂ ਸਾਰਿਆਂ ਨੂੰ ਅਗਲੇ 72 ਘੰਟਿਆਂ (3 ਦਿਨ) ਤੱਕ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਅਗਲੇ 3 ਦਿਨਾਂ ਤੱਕ ਪੰਜਾਬ 'ਚ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਕਿਸੇ ਵੀ ਕੰਟੈਂਟ ਨੂੰ ਲੈ ਕੇ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾਵੇਗੀ ਤਾਂ ਜੋ ਲੋਕ ਆਪਣੇ ਤੌਰ 'ਤੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਅਜਿਹੀ ਸਮੱਗਰ ਨੂੰ ਹਟਾ ਸਕਣ।

                       Image

ਦੱਸਣਯੋਗ ਹੈ ਕਿ ਗੰਨ ਕਲਚਰ ਨੂੰ ਲੈ ਕੇ ਮਾਨ ਸਰਕਾਰ ਨੇ ਸਖ਼ਤੀ ਅਪਣਾਈ ਹੋਈ ਹੈ ਅਤੇ ਗੰਨ ਕਲਚਰ  ਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਰਹੇ ਹਨ।